ਊਨਾ— ਉੱਤਰੀ ਭਾਰਤ ਦੇ ਪ੍ਰਸਿੱਧ ਸ਼ਕਤੀਪੀਠ ਮਾਤਾ ਚਿੰਤਪੂਰਨੀ ਮੰਦਰ 'ਚ ਨਰਾਤੇ ਮੇਲੇ ਦਾ ਆਗਾਜ਼ ਹੋਣ ਨਾਲ ਸ਼ਰਧਾਲੂਆਂ ਦੀ ਵੱਡੀ ਭੀੜ ਲੱਗੀ। ਕੋਰੋਨਾ ਆਫ਼ਤ ਦੇ ਬਾਵਜੂਦ ਭਗਤਾਂ ਦਾ ਵੱਡਾ ਇਕੱਠ ਵੇਖਣ ਨੂੰ ਮਿਲ ਰਿਹਾ ਹੈ। ਯਾਨੀ ਕਿ ਕੋਰੋਨਾ 'ਤੇ ਆਸਥਾ ਭਾਰੀ ਪਈ। ਮਾਤਾ ਛਿਨਮਸਤਿਕਾ ਦੀ ਪਾਵਨ ਪਿੰਡੀ ਦੇ ਦਰਸ਼ਨ ਕਰਨ ਲਈ ਸਵੇਰ ਤੋਂ ਸ਼ਰਧਾਲੂਆਂ ਦੀਆਂ ਲਾਈਨਾਂ ਲੱਗੀਆਂ ਸ਼ੁਰੂ ਹੋ ਗਈਆਂ ਸਨ। ਮਾਤਾ ਚਿੰਤਪੂਰਨੀ ਦਾ ਦਰਬਾਰ ਜੈਕਾਰਿਆਂ ਨਾਲ ਗੂੰਜ ਉੱਠਿਆ। ਮਾਤਾ ਦੇ ਮੰਦਰ ਨੂੰ ਨਰਾਤਿਆਂ ਲਈ ਵਿਸ਼ੇਸ਼ ਰੰਗ-ਬਿਰੰਗੇ ਫੁੱਲਾਂ ਨਾਲ ਸਜਾਇਆ ਗਿਆ। ਵੱਖ-ਵੱਖ ਸੂਬਿਆਂ ਤੋਂ ਪਹੁੰਚ ਰਹੇ ਸ਼ਰਧਾਲੂਆਂ ਦੀ ਵੱਡੀ ਗਿਣਤੀ ਨੂੰ ਵੇਖਦੇ ਹੋਏ ਸ਼ਕਤੀਪੀਠ 'ਚ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ।
ਕੋਰੋਨਾ ਕਾਲ ਦਰਮਿਆਨ ਚਿੰਤਪੂਰਨੀ ਮੰਦਰ ਵਿਚ ਪਹਿਲੇ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਿਸ ਦੇ ਚੱਲਦੇ ਪ੍ਰਸ਼ਾਸਨ ਵਲੋਂ ਕੋਵਿਡ ਪ੍ਰੋਟੋਕਾਲ ਦੀ ਪਾਲਣਾ ਕਰਵਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੇਲੇ ਵਿਚ ਦੇਸ਼ ਦੇ ਨਾਲ-ਨਾਲ ਵਿਦੇਸ਼ਾਂ ਤੋਂ ਵੀ ਲੱਖਾਂ ਸ਼ਰਧਾਲੂ ਆਉਂਦੇ ਹਨ। ਮੇਲੇ ਨੂੰ ਲੈ ਕੇ ਮੰਦਰ ਕੰਪਲੈਕਸ ਨੂੰ ਸੁੰਦਰ ਢੰਗ ਨਾਲ ਸਜਾਇਆ ਗਿਆ। ਮੇਲੇ ਦੌਰਾਨ ਮੰਦਰ ਕੰਪਲੈਕਸ ਖੇਤਰ ਵਿਚ ਨਜ਼ਰ ਰੱਖਣ ਲਈ ਸੀ. ਸੀ. ਟੀ. ਵੀ. ਕੈਮਰਿਆਂ ਤੋਂ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਨਿਗਰਾਨੀ ਰੱਖ ਰਿਹਾ ਹੈ।
ਸੁਰੱਖਿਆ ਦੀ ਨਜ਼ਰ ਤੋਂ ਮੁੱਖ ਥਾਂਵਾਂ 'ਤੇ ਪੁਲਸ ਬੈਰੀਅਰ ਲਾਏ ਗਏ ਹਨ। ਸ਼ਰਧਾਲੂਆਂ ਨੂੰ ਮਾਂ ਦੇ ਦਰਸ਼ਨ ਪਰਚੀ ਸਿਸਟਮ ਤੋਂ ਹੀ ਕਰਵਾਏ ਜਾ ਰਹੇ ਹਨ। ਕੋਰੋਨਾ ਮਹਾਮਾਰੀ ਕਾਰਨ ਮਾਂ ਦੇ ਮੰਦਰ ਵਿਚ ਪ੍ਰਸਾਦ, ਨਾਰੀਅਲ ਅਤੇ ਝੰਡੇ ਚੜ੍ਹਾਉਣ 'ਤੇ ਰੋਕ ਰਹੇਗੀ। ਉੱਥੇ ਹੀ ਮੰਦਰ ਦੇ ਪੁਜਾਰੀ ਸ਼ਰਧਾਲੂਆਂ ਨੂੰ ਕੋਵਿਡ ਨਿਯਮਾਂ ਦਾ ਪਾਲਣ ਕਰਦੇ ਹੋਏ ਮਾਤਾ ਦੀ ਪਵਿੱਤਰ ਪਿੰਡੀ ਦੇ ਦਰਸ਼ਨ ਕਰਨ ਦੀ ਅਪੀਲ ਕਰ ਰਹੇ ਹਨ। ਪਹਿਲੇ ਨਰਾਤੇ ਮਾਤਾ ਚਿੰਤਪੂਰਨੀ ਦਰਸ਼ਨਾਂ ਨੂੰ ਪਹੁੰਚੇ ਸ਼ਰਧਾਲੂਆਂ ਦੀ ਮੰਨੀਏ ਤਾਂ ਮਾਤਾ ਚਿੰਤਪੂਰਨੀ ਸਾਰੇ ਭਗਤਾਂ ਦੀਆਂ ਚਿੰਤਾਵਾਂ ਦੂਰ ਕਰਦੀ ਹੈ ਅਤੇ ਮਨੋਕਾਮਨਾਵਾਂ ਪੂਰੀਆਂ ਕਰਦੀ ਹੈ।
ਦਾਜ ਦੀ ਬਲੀ ਚੜ੍ਹੀ ਇਕ ਹੋਰ ਵਿਆਹੁਤਾ, ਸ਼ੌਂਕ ਪੂਰੇ ਕਰਨ ਲਈ ਪਤੀ ਕਰ ਰਿਹਾ ਸੀ ਵੱਡੀ ਗੱਡੀ ਦੀ ਮੰਗ
NEXT STORY