ਨਵੀਂ ਦਿੱਲੀ- ਦੇਸ਼ ਭਰ ਦੇ ਮੰਦਰਾਂ ’ਚ ਨਰਾਤਿਆਂ ਦੇ ਤਿਉਹਾਰ ਨੂੰ ਲੈ ਕੇ ਸ਼ਰਧਾਲੂਆਂ ਦੀ ਭੀੜ ਹੈ। ਸ਼ਾਰਦੀਯ ਨਰਾਤੇ ਦਾ ਮੰਗਲਵਾਰ ਯਾਨੀ ਕਿ ਅੱਜ ਦੂਜਾ ਦਿਨ ਹੈ। ਨਰਾਤੇ ਦੇ ਦੂਜੇ ਦਿਨ ਦੇਵੀ ਮਾਂ ਬ੍ਰਹਮਚਾਰਿਣੀ ਦੀ ਪੂਜਾ ਕੀਤੀ ਜਾਂਦੀ ਹੈ। ਮਾਂ ਬ੍ਰਹਮਚਾਰਿਣੀ ਨੂੰ ਗਿਆਨ, ਤਪੱਸਿਆ ਅਤੇ ਸ਼ਾਂਤੀ ਦੀ ਦੇਵੀ ਕਿਹਾ ਜਾਂਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੂਜੇ ਨਰਾਤੇ ’ਤੇ ਮਾਂ ਬ੍ਰਹਮਚਾਰਿਣੀ ਤੋਂ ਦੇਸ਼ ਵਾਸੀਆਂ ਲਈ ਸ਼ਕਤੀ, ਤਾਕਤ ਅਤੇ ਪ੍ਰਾਪਤੀ ਦਾ ਆਸ਼ੀਰਵਾਦ ਮੰਗਿਆ।
ਇਹ ਵੀ ਪੜ੍ਹੋ- Navratri 2022 : ਨਰਾਤਿਆਂ ਦੇ ਦੂਜੇ ਦਿਨ ਕਰੋ ਮਾਂ ਬ੍ਰਹਮਚਾਰਿਣੀ ਦੀ ਇਹ ਆਰਤੀ
ਪ੍ਰਧਾਨ ਮੰਤਰੀ ਨੇ ਟਵਿੱਟਰ ’ਤੇ ਇਕ ਵੀਡੀਓ ਸਾਂਝੀ ਕਰਦੇ ਹੋਏ ਲਿਖਿਆ, ਅੱਜ ਮਾਤਾ ਦੇ ਦੂਜੇ ਰੂਪ ਮਾਂ ਬ੍ਰਹਮਚਾਰਿਣੀ ਦੀ ਵਿਸ਼ੇਸ਼ ਪੂਜਾ ਦਾ ਦਿਨ ਹੈ। ਮੇਰੀ ਕਾਮਨਾ ਹੈ ਕਿ ਉਹ ਆਪਣੇ ਸਾਰੇ ਭਗਤਾਂ ਨੂੰ ਸ਼ਕਤੀ, ਤਾਕਤ ਅਤੇ ਪ੍ਰਾਪਤੀ ਦਾ ਆਸ਼ੀਰਵਾਦ ਦੇਣ। ਦੱਸ ਦੇਈਏ ਕਿ ਸੋਮਵਾਰ ਯਾਨੀ ਕਿ 27 ਸਤੰਬਰ ਤੋਂ ਸ਼ੁਰੂ ਹੋਏ ਸ਼ਾਰਦੀਯ ਨਰਾਤੇ 4 ਅਕਤੂਬਰ ਤੱਕ ਚੱਲਣਗੇ।
ਇਹ ਵੀ ਪੜ੍ਹੋ- ‘ਪਿਆਰਾ ਸਜਾ ਹੈ ਦਰਬਾਰ ਭਵਾਨੀ’: ਨਰਾਤਿਆਂ ਮੌਕੇ ਰੰਗ-ਬਿਰੰਗੇ ਫੁੱਲਾਂ ਨਾਲ ਸਜੇ ਸ਼ਕਤੀਪੀਠ
ਮਾਂ ਬ੍ਰਹਮਚਾਰਿਣੀ ਰੂਪ ਬੇਹੱਦ ਸ਼ਾਂਤ
ਮਾਂ ਬ੍ਰਹਮਚਾਰਿਣੀ ਬੇਹੱਦ ਸ਼ਾਂਤ, ਕੋਮਲ ਅਤੇ ਮਨਮੋਹਕ ਹੈ। ਮਾਨਤਾ ਹੈ ਕਿ ਮਾਂ ਦੇ ਇਸ ਰੂਪ ਨੂੰ ਪੂਜਨ ਨਾਲ ਵਿਅਕਤੀ ਨੂੰ ਤੱਪ, ਤਿਆਗ, ਸ਼ਾਂਤੀ ਅਤੇ ਨੇਕੀ ਵਰਗੇ ਗੁਣਾਂ ਦੀ ਪ੍ਰਾਪਤੀ ਹੁੰਦੀ ਹੈ। ਵਿਦਿਆਰਥੀਆਂ ਲਈ ਮਾਂ ਬ੍ਰਹਮਚਾਰਿਣੀ ਦੀ ਪੂਜਾ ਬਹੁਤ ਦੀ ਫ਼ਲਦਾਇਕ ਮੰਨੀ ਜਾਂਦੀ ਹੈ। ਜੇਕਰ ਕਿਸੇ ਦੀ ਕੁੰਡਲੀ ’ਚ ਚੰਦਰਮਾ ਦੇ ਕਮਜ਼ੋਰ ਹੋਣ ਨਾਲ ਦਿੱਕਤ ਆ ਰਹੀ ਹੈ ਤਾਂ ਮਾਂ ਬ੍ਰਹਮਚਾਰਿਣੀ ਦੀ ਪੂਜਾ ਨਾਲ ਉਸ ਨੂੰ ਦੂਰ ਕੀਤਾ ਜਾ ਸਕਦਾ ਹੈ।
ਸਰਕਾਰ ਨੇ ਪਾਕਿਸਤਾਨ ਦੇ ਸਾਹਮਣੇ ਉਠਾਇਆ ਸਿੱਖ ਔਰਤ ਦੇ ਜ਼ਬਰੀ ਧਰਮ ਪਰਿਵਰਤਨ ਦਾ ਮਾਮਲਾ : ਜੈਸ਼ੰਕਰ
NEXT STORY