ਕੋਲਕਾਤਾ- ਰੱਖਿਆ ਖੇਤਰ ਦੇ ਪੀ. ਐੱਸ. ਯੂ. (ਜਨਤਕ ਅਦਾਰੇ) ‘ਗਾਰਡਨ ਰੀਚ ਸ਼ਿਪਬਿਲਡਰਜ਼ ਐਂਡ ਇੰਜੀਨੀਅਰਜ਼ (ਜੀ. ਆਰ. ਐੱਸ. ਈ.) ਲਿਮਟਿਡ’ ਨੇ ਵੀਰਵਾਰ ਨੂੰ ਆਧੁਨਿਕ ਜੰਗੀ ਬੇੜੇ ਹਿਮਗਿਰੀ ਨੂੰ ਭਾਰਤੀ ਸਮੁੰਦਰੀ ਫੌਜ ਨੂੰ ਸੌਂਪ ਦਿੱਤਾ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਜੀ. ਆਰ. ਐੱਸ. ਈ. ਅਧਿਕਾਰੀ ਨੇ ਕਿਹਾ ਕਿ ਇਹ ਭਾਰਤੀ ਸਮੁੰਦਰੀ ਫੌਜ ਦੇ ਪ੍ਰਾਜੈਕਟ 17-ਏ ਦੇ ਤਹਿਤ ਜੀ. ਆਰ. ਐੱਸ. ਈ. ਵੱਲੋਂ ਬਣਾਏ ਜਾ ਰਹੇ 3 ਅਜਿਹੇ ਜੰਗੀ ਬੇੜਿਆਂ ’ਚੋਂ ਪਹਿਲਾ ਹੈ। ਪੂਰਬੀ ਸਮੁੰਦਰੀ ਫੌਜ ਕਮਾਂਡ ਦੇ ਚੀਫ਼ ਸਟਾਫ ਅਫ਼ਸਰ (ਤਕਨੀਕੀ) ਰੀਅਰ ਐਡਮਿਰਲ ਰਵਨੀਸ਼ ਸੇਠ ਨੇ ਸਮੁੰਦਰੀ ਫੌਜ ਵੱਲੋਂ ਜੰਗੀ ਬੇੜਾ ਪ੍ਰਾਪਤ ਕੀਤਾ।
ਅਧਿਕਾਰੀ ਨੇ ਕਿਹਾ ਕਿ ਇਹ 149 ਮੀਟਰ ਲੰਬਾ ਅਤੇ 6,670 ਟਨ ਵਜ਼ਨੀ ਜੰਗੀ ਬੇੜਾ ਜੀ. ਆਰ. ਐੱਸ. ਈ. ਵੱਲੋਂ ਬਣਾਇਆ ਗਿਆ ਸਭ ਤੋਂ ਵੱਡਾ ਅਤੇ ਸਭ ਤੋਂ ਉੱਨਤ ਗਾਈਡਿਡ ਮਿਜ਼ਾਈਲ ਜੰਗੀ ਬੇੜਾ ਹੈ। ਉਨ੍ਹਾਂ ਕਿਹਾ ਕਿ ਤਿੰਨਾਂ ਜਹਾਜ਼ਾਂ ਦੀ ਕੀਮਤ 21,833.36 ਕਰੋੜ ਰੁਪਏ ਤੋਂ ਵੱਧ ਹੈ। ਉਨ੍ਹਾਂ ਇਕ ਬਿਆਨ ’ਚ ਕਿਹਾ ਕਿ ਹਿਮਗਿਰੀ ਬ੍ਰਹਿਮੋਸ ਅਤੇ ਬਰਾਕ 8 ਐਂਟੀ-ਏਅਰਕ੍ਰਾਫਟ ਮਿਜ਼ਾਈਲਾਂ ਨਾਲ ਲੈਸ ਹੈ। ਅਧਿਕਾਰੀ ਨੇ ਕਿਹਾ ਕਿ ਹਿਮਗਿਰੀ ਕੋਲਕਾਤਾ ਸਥਿਤ ਜੀ. ਆਰ. ਐੱਸ. ਈ. ਵੱਲੋਂ ਬਣਾਇਆ ਅਤੇ ਡਿਲਿਵਰ ਕੀਤਾ ਗਿਆ 112ਵਾਂ ਜੰਗੀ ਬੇੜਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ED ਨੇ ਪੁੱਛਗਿੱਛ ਲਈ ਅਨਿਲ ਅੰਬਾਨੀ ਨੂੰ ਸੱਦਿਆ, 17 ਹਜ਼ਾਰ ਕਰੋੜ ਦੇ ਕਰਜ਼ਾ ਧੋਖਾਧੜੀ ਮਾਮਲੇ 'ਚ ਹੋਈ ਸੀ ਛਾਪੇਮਾਰੀ
NEXT STORY