ਬੀਜਾਪੁਰ- ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿਚ ਨਕਸਲੀਆਂ ਵਲੋਂ ਲਾਏ ਗਏ IED 'ਚ ਧਮਾਕੇ ਨਾਲ ਐਤਵਾਰ ਨੂੰ 5 ਸੁਰੱਖਿਆ ਕਰਮੀ ਜ਼ਖ਼ਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਤਾਰੇਮ ਥਾਣਾ ਖੇਤਰ ਅਧੀਨ ਵਾਪਰੀ, ਜਦੋਂ ਸੁਰੱਖਿਆ ਕਰਮੀਆਂ ਦੀ ਇਕ ਟੀਮ ਇਲਾਕੇ ਵਿਚ ਚਿਨੇਗਲੂਰ CRPF ਕੈਂਪ ਤੋਂ ਵਿਸਫੋਟਕ ਹਟਾਉਣ ਦੇ ਮਿਸ਼ਨ 'ਤੇ ਸੀ।
IED ਦਾ ਪਤਾ ਲਗਾਉਣ ਅਤੇ ਨਸ਼ਟ ਕਰਨ ਦੀ ਕਾਰਵਾਈ ਦੌਰਾਨ ਸੁਰੱਖਿਆ ਕਰਮੀਆਂ ਨੇ ਵਿਸਫੋਟਕ ਨਾਲ ਜੁੜੀ ਇਕ ਤਾਰ ਦੇਖੀ। ਅਧਿਕਾਰੀ ਨੇ ਦੱਸਿਆ ਕਿ ਜਦੋਂ ਉਹ ਤਾਰ ਨਾਲ ਜੁੜੇ ਬੰਬ ਦੀ ਭਾਲ ਕਰ ਰਹੇ ਸਨ ਤਾਂ ਇਹ ਫਟ ਗਿਆ, ਜਿਸ ਨਾਲ 5 ਸੁਰੱਖਿਆ ਕਰਮੀ ਜ਼ਖਮੀ ਹੋ ਗਏ। ਉਨ੍ਹਾਂ ਦੱਸਿਆ ਕਿ ਫਸਟ ਏਡ ਤੋਂ ਬਾਅਦ ਜ਼ਖਮੀ ਫੌਜੀਆਂ ਨੂੰ ਬੀਜਾਪੁਰ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ। ਉਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ।
ਹਾਏ ਓ ਰੱਬਾ! ਟੀਚਰ ਨੇ ਕੁੱਟ-ਕੁੱਟ ਪਾੜ 'ਤਾ ਕੰਨ ਦਾ ਪਰਦਾ, 5ਵੀਂ ਦੇ ਵਿਦਿਆਰਥੀ ਦੀ ਹਾਲਤ ਗੰਭੀਰ
NEXT STORY