ਜਲੰਧਰ/ਨਵੀਂ ਦਿੱਲੀ (ਨੈਸ਼ਨਲ ਡੈਸਕ)- ਇਸ ਸਾਲ ਦੇਸ਼ ’ਚ 18 ਸੂਬਿਆਂ ’ਚ ਰੇਬੀਜ਼ ਕਾਰਨ ਲਗਭਗ 250 ਲੋਕਾਂ ਦੀ ਮੌਤ ਹੋਈ ਹੈ, ਜਿਸ ’ਚ ਸਭ ਤੋਂ ਵੱਧ 32 ਮੌਤਾਂ ਨਾਲ ਕਰਨਾਟਕ ਅੱਗੇ ਹੈ। ਇਸ ਤੋਂ ਬਾਅਦ ਮਹਾਰਾਸ਼ਟਰ ਅਤੇ ਪੱਛਮੀ ਬੰਗਾਲ ’ਚ 24-24 ਲੋਕਾਂ ਦੀ ਮੌਤ ਹੋਈ ਹੈ। ਜਦਕਿ ਤਾਮਿਲਨਾਡੂ ’ਚ 22 ਅਤੇ ਕੇਰਲ ਅਤੇ ਤੇਲੰਗਾਨਾ ’ਚ 21 ਲੋਕਾਂ ਦੀ ਮੌਤ ਹੋ ਚੁੱਕੀ ਹੈ। ਆਂਧਰਾ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਦੋਵਾਂ ’ਚ 19 ਮੌਤਾਂ ਹੋਈਆਂ ਹਨ, ਇਸ ਤੋਂ ਬਾਅਦ ਦਿੱਲੀ ਅਤੇ ਬਿਹਾਰ ਹਨ। ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਡਾ. ਭਾਰਤੀ ਪ੍ਰਵੀਨ ਪਵਾਰ ਨੇ ਰਾਜ ਸਭਾ ’ਚ ਇਕ ਲਿਖਤੀ ਜਵਾਬ ’ਚ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਹੈ ਕਿ ਦੋਵਾਂ ਸੂਬਿਆਂ ’ਚ ਰੇਬੀਜ਼ ਕਾਰਨ 18 ਲੋਕਾਂ ਦੀ ਮੌਤ ਹੋਈ ਹੈ।
ਟੀਕਿਆਂ ਦੀ ਗੁਣਵੱਤਾ ’ਤੇ ਸਵਾਲ
ਕੇਂਦਰੀ ਮੰਤਰੀ ਨੇ ਕਿਹਾ ਕਿ ਕੁਝ ਮੌਤਾਂ ਉਨ੍ਹਾਂ ਲੋਕਾਂ ’ਚ ਹੋਈਆਂ ਹਨ ਜਿਨ੍ਹਾਂ ਨੂੰ ਕੇਰਲ ’ਚ ਪੋਸਟ-ਐਕਸਪੋਜ਼ਰ ਪ੍ਰੋਫਾਈਲੈਕਸਿਸ ਦਿੱਤਾ ਗਿਆ ਸੀ ਅਤੇ ਕੇਂਦਰੀ ਡਰੱਗ ਲੈਬਾਰਟਰੀ, ਕਸੌਲੀ ’ਚ ਵਾਰ-ਵਾਰ ਗੁਣਵੱਤਾ ਜਾਂਚਾਂ ਲਈ ਭੇਜਿਆ ਗਿਆ ਸੀ। ਪੀੜਤਾਂ ਨੂੰ ਵੈਕਸੀਨ ਦਿੱਤੇ ਜਾਣ ਤੋਂ ਬਾਅਦ ਕੇਰਲ ’ਚ ਮੌਤਾਂ ਦਾ ਕਾਰਨ ਬਣਨ ਵਾਲੇ ਟੀਕਿਆਂ ਦੇ ਨਮੂਨਿਆਂ ਅਤੇ ਗੁਣਵੱਤਾ ਦੀ ਜਾਂਚ ’ਤੇ ਇਕ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਟੈਸਟ ਕੀਤੇ ਗਏ ਸਾਰੇ ਬੈਚ ਲੋੜੀਂਦੇ ਗੁਣਵੱਤਾ ਦੇ ਮਿਆਰਾਂ ਦੇ ਅਨੁਕੂਲ ਪਾਏ ਗਏ ਹਨ।
ਕੇਰਲ ’ਚ 20 ਲੱਖ ਲੋਕਾਂ ਨੂੰ ਕੁੱਤਿਆਂ ਨੇ ਕੱਟਿਆ
ਐਂਟੀ-ਰੇਬੀਜ਼ ਵੈਕਸੀਨ ਲੈਣ ਵਾਲੇ ਘੱਟੋ-ਘੱਟ 6 ਪੀੜਤਾਂ ਦੀ ਮੌਤ ਨੇ ਵੈਕਸੀਨ ਦੀ ਪ੍ਰਭਾਵਸ਼ੀਲਤਾ ਨੂੰ ਲੈ ਕੇ ਕੇਰਲ ’ਚ ਇਕ ਵੱਡੀ ਬਹਿਸ ਸ਼ੁਰੂ ਕਰ ਦਿੱਤੀ ਸੀ। ਸੂਬੇ ’ਚ ਲਗਭਗ 20 ਲੱਖ ਕੁੱਤਿਆਂ ਦੇ ਕੱਟਣ ਦੀ ਸੂਚਨਾ ਹੈ। ਹੰਗਾਮੇ ਤੋਂ ਬਾਅਦ ਕੇਂਦਰ ਸਰਕਾਰ ਨੇ ਇਕ ਟੀਮ ਭੇਜੀ ਸੀ। ਮੰਤਰੀ ਨੇ ਕਿਹਾ ਕਿ ਕੇਰਲ ਸਰਕਾਰ ਵਲੋਂ ਪ੍ਰਦਾਨ ਕੀਤੀ ਗਈ ਜਾਣਕਾਰੀ ਦੇ ਅਨੁਸਾਰ, ਡਿਲੀਵਰੀ ਤੋਂ ਪਹਿਲਾਂ ਸਾਰੇ ਵੈਕਸੀਨ ਅਤੇ ਇਮਯੂਨੋਗਲੋਬੂਲਿਨ ਬੈਚਾਂ ਦੀ ਗੁਣਵੱਤਾ ਲਈ ਜਾਂਚ ਕੀਤੀ ਗਈ ਸੀ। ਪਵਾਰ ਨੇ ਕਿਹਾ ਕਿ ਮੰਤਰਾਲਾ ਨੇ ਰੇਬੀਜ਼ ਦੀ ਰੋਕਥਾਮ ਅਤੇ ਕੰਟਰੋਲ ਲਈ 12ਵੀਂ ਪੰਜ ਸਾਲਾ ਯੋਜਨਾ ਤੋਂ ਰਾਸ਼ਟਰੀ ਰੇਬੀਜ਼ ਕੰਟਰੋਲ ਸ਼ੁਰੂ ਕੀਤਾ ਹੈ। ਰਾਸ਼ਟਰੀ ਰੇਬੀਜ਼ ਕੰਟਰੋਲ ਪ੍ਰੋਗਰਾਮ ਅੰਡੇਮਾਨ ਅਤੇ ਨਿਕੋਬਾਰ ਟਾਪੂ ਅਤੇ ਲਕਸ਼ਦੀਪ ਨੂੰ ਛੱਡ ਕੇ ਪੂਰੇ ਦੇਸ਼ ’ਚ ਲਾਗੂ ਕੀਤਾ ਗਿਆ ਹੈ।
ਹਿਮਾਚਲ: ਸੁਖਵਿੰਦਰ ਸੁੱਖੂ CM,ਮੁਕੇਸ਼ ਅਗਨੀਹੋਤਰੀ ਉਪ ਮੁੱਖ ਮੰਤਰੀ ਵਜੋਂ ਚੁੱਕਣਗੇ ਸਹੁੰ
NEXT STORY