ਨਵੀਂ ਦਿੱਲੀ- ਦੇਸ਼ ਦੀ ਰਾਜਧਾਨੀ ਦਿੱਲੀ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਜਾਰੀ ਹੈ। ਦਿੱਲੀ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵੱਧਦੇ ਜਾ ਰਹੇ ਹਨ। ਇਹ ਹੁਣ ਗਿਣਤੀ 62 ਹਜ਼ਾਰ ਤੋਂ ਪਾਰ ਹੋ ਚੁੱਕੀ ਹੈ। ਰਾਜਧਾਨੀ 'ਚ ਸੋਮਵਾਰ ਨੂੰ ਕੋਰੋਨਾ ਨਾਲ 3 ਹਜ਼ਾਰ ਦੇ ਕਰੀਬ ਲੋਕ ਪਾਜ਼ੇਟਿਵ ਪਾਏ ਗਏ। ਦਿੱਲੀ 'ਚ ਸੋਮਵਾਰ ਨੂੰ ਪਿਛਲੇ 24 ਘੰਟਿਆਂ 'ਚ ਕੋਰੋਨਾ ਪਾਜ਼ੇਟਿਵ 2,909 ਲੋਕ ਰਿਪੋਰਟ ਕੀਤੇ ਗਏ, ਜਦਕਿ ਪਿਛਲੇ 24 ਘੰਟਿਆਂ 'ਚ ਇਸ ਵਾਇਰਸ ਨਾਲ 58 ਲੋਕਾਂ ਦੀ ਮੌਤ ਹੋ ਗਈ। ਦੂਜੇ ਪਾਸੇ, ਦਿੱਲੀ ਦੇ ਲਈ ਸੋਮਵਾਰ ਨੂੰ ਵੀ ਰਾਹਤ ਦੇਣ ਵਾਲੀ ਰਿਪੋਰਟ ਸਾਹਮਣੇ ਆਈ, ਜਿਸ 'ਚ ਪਿਛਲੇ 24 ਘੰਟਿਆਂ 'ਚ ਪਾਜ਼ੇਟਿਵ ਤੋਂ ਜ਼ਿਆਦਾ ਲੋਕ ਇਲਾਜ ਦੇ ਬਾਅਦ ਠੀਕ ਹੋ ਕੇ ਡਿਸਚਾਰਜ਼ ਹੋਏ। ਰਾਜਧਾਨੀ 'ਚ ਸੋਮਵਾਰ ਨੂੰ ਕੋਰੋਨਾ ਦੇ 3,589 ਮਰੀਜ਼ ਠੀਕ ਹੋਏ।
ਰਾਜਧਾਨੀ ਦਿੱਲੀ 'ਚ ਹੁਣ ਕੋਰੋਨਾ ਵਾਇਰਸ ਮਰੀਜ਼ਾਂ ਦੀ ਗਿਣਤੀ 62,655 ਹੋ ਗਈ। ਇਸ ਦੌਰਾਨ ਤੱਕ 2,233 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ, ਵਧੀਆ ਰਿਪੋਰਟ ਇਹ ਹੈ ਕਿ ਕੁੱਲ ਕੇਸਾਂ 'ਚੋਂ ਅੱਧੇ ਤੋਂ ਜ਼ਿਆਦਾ ਮਰੀਜ਼ ਠੀਕ ਹੋ ਚੁੱਕੇ ਹਨ। ਭਾਵ ਦਿੱਲੀ 'ਚ ਹੁਣ ਕੋਰੋਨਾ ਦੇ 36,602 ਮਰੀਜ਼ ਇਲਾਜ ਤੋਂ ਬਾਅਦ ਠੀਕ ਹੋ ਕੇ ਘਰ ਜਾ ਚੁੱਕੇ ਹਨ। ਫਿਲਹਾਲ ਐਕਟਿਵ ਮਰੀਜ਼ਾਂ ਦੀ ਗਿਣਤੀ 23,820 ਹੈ। ਦਿੱਲੀ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 14,682 ਟੈਸਟ ਹੋਏ। ਇਸ ਦੇ ਨਾਲ ਹੀ ਦਿੱਲੀ 'ਚ ਹੁਣ ਤੱਕ 3,84,696 ਲੋਕਾਂ ਦੇ ਟੈਸਟ ਕੀਤੇ ਜਾ ਚੁੱਕੇ ਹਨ।
ਚੀਨੀ ਮੀਡੀਆ ਦੀ ਧਮਕੀ, 'ਭਾਰਤ ਦੇ ਕੰਮ ਨਹੀਂ ਆਉਣਗੇ ਅਮਰੀਕਾ ਤੇ ਰੂਸ'
NEXT STORY