ਪਾਨੀਪਤ- ਭਾਰਤ ਦੇ ਸਟਾਰ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਵਿਆਹ ਦੇ ਬੰਧਨ ਵਿਚ ਬੁੱਝ ਗਏ ਹਨ। ਨੀਰਜ ਚੋਪੜਾ ਨੇ ਅਚਾਨਕ ਵਿਆਹ ਦੀ ਖ਼ਬਰ ਦੇ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਨੀਰਜ ਦੇ ਵਿਆਹ ਦੀ ਕਿਸੇ ਨੂੰ ਕੰਨੋਂ-ਕੰਨ ਖ਼ਬਰ ਤੱਕ ਨਹੀਂ ਹੋਈ। ਮੀਡੀਆ ਵਿਚ ਵੀ ਉਨ੍ਹਾਂ ਦੇ ਵਿਆਹ ਦੀ ਕੋਈ ਚਰਚਾ ਨਹੀਂ ਹੋਈ। ਵਿਆਹ ਹੋ ਜਾਣ ਦੇ ਕਰੀਬ ਤੀਜੇ ਦਿਨ ਨੀਰਜ ਨੇ ਵਿਆਹ ਦੀ ਖ਼ਬਰ ਸਾਂਝੀ ਕੀਤੀ।
ਨੀਰਜ ਚੋਪੜਾ ਨੇ ਹਿਮਾਨੀ ਮੋਰ ਨਾਲ ਹਿਮਾਚਲ ਪ੍ਰਦੇਸ਼ ਦੇ ਸੋਲਨ ਵਿਚ ਸੱਤ ਫੇਰੇ ਲਏ। ਇਸ ਵਿਆਹ ਵਿਚ ਦੋਹਾਂ ਪਰਿਵਾਰਾਂ ਦੇ ਨਜ਼ਦੀਕੀ ਰਿਸ਼ਤੇਦਾਰ ਹੀ ਸ਼ਾਮਲ ਹੋਏ ਸਨ। ਦੋਹਾਂ ਦਾ ਵਿਆਹ ਗੁਪਚੁਪ ਤਰੀਕੇ ਨਾਲ ਹੋਇਆ ਕਿ ਪਿੰਡ ਵਿਚ ਆਂਢ-ਗੁਆਂਢ ਦੇ ਲੋਕਾਂ ਨੂੰ ਵੀ ਨਹੀਂ ਪਤਾ ਲੱਗਾ। ਨੀਰਜ ਚੋਪੜਾ ਦੇ ਸੋਸ਼ਲ ਮੀਡੀਆ 'ਤੇ ਵਿਆਹ ਦੀਆਂ ਤਸਵੀਰਾਂ ਅਤੇ ਨਵੀਂ ਜ਼ਿੰਦਗੀ ਸ਼ੁਰੂ ਕਰਨ ਦੀ ਜਾਣਕਾਰੀ ਦੇਣ ਮਗਰੋਂ ਫਾਲੋਅਰਜ਼ ਦਾ ਵਧਾਈਆਂ ਦੇਣ ਦਾ ਸਿਲਸਿਲਾ ਜਾਰੀ ਹੈ।
ਜੈਵਲਿਨ ਸਟਾਰ ਨੀਰਜ ਨੇ ਆਪਣੇ ਵਿਆਹ ਨੂੰ ਪੂਰੀ ਤਰ੍ਹਾਂ ਨਾਲ ਪ੍ਰਾਈਵੇਟ ਰੱਖਿਆ। ਰਿਪੋਰਟਾਂ ਮੁਤਾਬਕ ਨੀਰਜ ਦੇ ਵਿਆਹ ਵਿਚ ਸਿਰਫ਼ 40-50 ਮਹਿਮਾਨ ਹੀ ਸ਼ਾਮਲ ਹੋਏ ਸਨ। ਰਿਪੋਰਟਾਂ ਹਨ ਕਿ ਵਿਆਹ ਤੋਂ ਬਾਅਦ ਨੀਰਜ ਵਿਦੇਸ਼ ਚੱਲੇ ਗਏ ਹਨ। ਭਾਰਤ ਵਾਪਸ ਆਉਣ ਮਗਰੋਂ ਰਿਸੈਪਸ਼ਨ ਦਾ ਆਯੋਜਨ ਹੋਵੇਗਾ। ਦੱਸ ਦੇਈਏ ਕਿ ਨੀਰਜ ਚੋਪੜਾ ਦੀ ਪਤਨੀ ਹਿਮਾਨੀ ਮੋਰ ਖਿਡਾਰਣ ਰਹਿ ਚੁੱਕੀ ਹੈ। ਹਿਮਾਨੀ ਨੇ ਜੂਨੀਅਰ ਵਰਲਡ ਟੈਨਿਸ ਚੈਂਪੀਅਨਸ਼ਿਪ ਅਤੇ ਵਰਲਡ ਯੂਨੀਵਰਸਿਟੀ ਗੇਮਜ਼ ਵਿਚ ਹਿੱਸਾ ਲਿਆ ਹੈ।
ਨਿੱਜੀ ਬੱਸ ਤੇ ਟਰੱਕ ਦੀ ਟੱਕਰ 'ਚ ਮਗਰੋਂ ਮਚ ਗਿਆ ਚੀਕ-ਚਿਹਾੜਾ, ਦੋ ਲੋਕਾਂ ਦੀ ਮੌਤ ਤੇ 12 ਵਿਦਿਆਰਥੀ ਜ਼ਖਮੀ
NEXT STORY