ਨੈਸ਼ਨਲ ਡੈਸਕ- ਨੈਸ਼ਨਲ ਬੋਰਡ ਆਫ਼ ਐਗਜ਼ਾਮੀਨੇਸ਼ਨਜ਼ ਇਨ ਮੈਡੀਕਲ ਸਾਇੰਸਿਜ਼ ਵੱਲੋਂ 15 ਜੂਨ 2025 ਨੂੰ ਹੋਣ ਵਾਲੀ ਨੀਟ-ਪੀ.ਜੀ. ਪ੍ਰੀਖਿਆ ਨੂੰ ਮੁਲਤਵੀ ਕਰਨ ਦਾ ਐਲਾਨ ਕੀਤਾ ਹੈ। ਇਹ ਐਲਾਨ ਸੁਪਰੀਮ ਕੋਰਟ ਦੇ ਆਦੇਸ਼ ਮਗਰੋਂ ਕੀਤਾ ਗਿਆ ਹੈ, ਜਿਸ ਅਨੁਸਾਰ ਪ੍ਰੀਖਿਆ ਹੁਣ 15 ਜੂਨ ਨਹੀਂ, ਸਗੋਂ 3 ਅਗਸਤ ਨੂੰ ਕਰਵਾਈ ਜਾਵੇਗੀ। ਉੱਥੇ ਹੀ ਪਹਿਲਾਂ ਜਿੱਥੇ ਇਹ ਪ੍ਰੀਖਿਆ 2 ਸ਼ਿਫਟਾਂ 'ਚ ਕਰਵਾਈ ਜਾਣੀ ਸੀ, ਹੁਣ ਇਸਨੂੰ 1 ਹੀ ਸ਼ਿਫ਼ਟ 'ਚ ਕਰਵਾਇਆ ਜਾਵੇਗਾ।
ਇਹ ਵੀ ਪੜ੍ਹੋ- ਡਿਊਟੀ 'ਤੇ ਤਾਇਨਾਤ ਹੈੱਡ ਕਾਂਸਟੇਬਲ ਨਾਲ ਵਾਪਰਿਆ ਭਿਆਨਕ ਹਾਦਸਾ, ਮੌਕੇ 'ਤੇ ਹੋ ਗਈ ਦਰਦਨਾਕ ਮੌਤ
ਜ਼ਿਕਰਯੋਗ ਹੈ ਕਿ 30 ਮਈ 2025 ਨੂੰ ਅਦਾਲਤ ਨੇ 15 ਜੂਨ ਨੂੰ ਹੋਣ ਵਾਲੀ ਪ੍ਰੀਖਿਆ ਨੂੰ ਮੁਲਤਵੀ ਕਰਨ ਦਾ ਫ਼ੈਸਲਾ ਸੁਣਾਇਆ ਸੀ, ਜਿਸ ਮਗਰੋਂ ਅੱਜ ਜਸਟਿਸ ਪ੍ਰਸ਼ਾਂਤ ਕੁਮਾਰ ਮਿਸ਼ਰਾ ਤੇ ਆਗਸਟੀਨ ਜਾਰਜ ਮਸੀਹ ਦੀ ਬੈਂਚ ਨੇ ਐੱਨ.ਬੀ.ਈ. ਦੀ ਪ੍ਰੀਖਿਆ ਦੀ ਸਮਾਂ ਅੱਗੇ ਕਰਨ ਦੀ ਅਪੀਲ 'ਤੇ ਸੁਣਵਾਈ ਕਰਦੇ ਹੋਏ 3 ਅਗਸਤ ਨੂੰ ਪ੍ਰੀਖਿਆ ਕਰਵਾਉਣ ਦਾ ਫੈਸਲਾ ਸੁਣਾਇਆ ਹੈ। ਉਸ ਸਮੇਂ ਅਦਾਲਤ ਨੇ ਪ੍ਰੀਖਿਆ ਦੀ ਸੋਧੀ ਹੋਈ ਤਾਰੀਖ਼ ਲਈ ਜਗ੍ਹਾ ਖਾਲੀ ਛੱਡੀ ਹੋਈ ਸੀ, ਜਿੱਥੇ ਅੱਜ 3 ਅਗਸਤ ਲਿਖੇ ਜਾਣ 'ਤੇ ਮੋਹਰ ਲੱਗ ਗਈ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕੱਚੇ ਕਰਮਚਾਰੀਆਂ ਲਈ GOOD NEWS ! ਸਰਕਾਰ ਨੇ ਤਿਆਰ ਕੀਤੀ ਇਹ ਨਵੀਂ ਯੋਜਨਾ
NEXT STORY