ਨਵੀਂ ਦਿੱਲੀ (ਨਵੋਦਿਆ ਟਾਈਮਜ਼) - ਨੀਟ-ਯੂ. ਜੀ. 2026 ਪੇਪਰ ਲੀਕ ਮਾਮਲੇ ਵਿਚ ਮੁਲਜ਼ਮ ਪੀ. ਵੀ. ਕੁਲਕਰਨੀ ਨੇ ਨਿਯਮਤ ਜ਼ਮਾਨਤ ਲਈ ਰਾਊਜ਼ ਐਵੇਨਿਊ ਅਦਾਲਤ ਦਾ ਰੁਖ਼ ਕੀਤਾ ਹੈ। ਉਨ੍ਹਾਂ ਦੀ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਅਦਾਲਤ ਨੇ ਸੀ. ਬੀ. ਆਈ. ਨੂੰ ਨੋਟਿਸ ਜਾਰੀ ਕੀਤਾ ਹੈ। ਇਸ ਮਾਮਲੇ ਵਿਚ ਅਗਲੀ ਸੁਣਵਾਈ 1 ਦਸੰਬਰ 2026 ਨੂੰ ਹੋਵੇਗੀ। ਵਿਸ਼ੇਸ਼ ਜੱਜ ਅਜੈ ਗੁਪਤਾ ਦੀ ਅਦਾਲਤ ਵਿਚ ਕੁਲਕਰਨੀ ਦੀ ਜ਼ਮਾਨਤ ਪਟੀਸ਼ਨ ’ਤੇ ਸੁਣਵਾਈ ਹੋਈ।
ਇਹ ਵੀ ਪੜ੍ਹੋ: ਪੰਜਾਬ 'ਚ ਅੱਜ ਹੋਵੇਗਾ BLACKOUT, ਮੁੜ ਤੋਂ ਵੱਜਣਗੇ ਖ਼ਤਰੇ ਦੇ ਘੁੱਗੂ, ਅਲਰਟ ਜਾਰੀ
ਮੁਲਜ਼ਮ ਵੱਲੋਂ ਐਡਵੋਕੇਟ ਹੇਮੰਤ ਸ਼ਾਹ ਨੇ ਪੱਖ ਰੱਖਦਿਆਂ ਜ਼ਮਾਨਤ ਦੀ ਮੰਗ ਕੀਤੀ। ਜ਼ਮਾਨਤ ਪਟੀਸ਼ਨ ਵਿਚ ਬਚਾਅ ਧਿਰ ਨੇ ਦਲੀਲ ਦਿੱਤੀ ਕਿ ਪੀ. ਵੀ. ਕੁਲਕਰਨੀ ਲੰਬੇ ਸਮੇਂ ਤੋਂ ਨਿਆਂਇਕ ਹਿਰਾਸਤ ਵਿਚ ਹਨ। ਮਾਮਲੇ ਦੀ ਜਾਂਚ ਪੂਰੀ ਹੋ ਚੁੱਕੀ ਹੈ ਅਤੇ ਦੋਸ਼ ਵੀ ਆਇਦ ਕੀਤੇ ਜਾ ਚੁੱਕੇ ਹਨ। ਅਜਿਹੇ ਵਿਚ ਮੁਲਜ਼ਮ ਨੂੰ ਲਗਾਤਾਰ ਹਿਰਾਸਤ ਵਿਚ ਰੱਖਣ ਦੀ ਲੋੜ ਨਹੀਂ ਹੈ। ਉੱਥੇ ਹੀ ਸੀ. ਬੀ. ਆਈ. ਵੱਲੋਂ ਸੀਨੀਅਰ ਐਡਵੋਕੇਟ ਵੀ. ਕੇ. ਪਾਠਕ ਜਾਂਚ ਅਧਿਕਾਰੀ ਦੇ ਨਾਲ ਅਦਾਲਤ ਵਿਚ ਹਾਜ਼ਰ ਹੋਏ।
ਇਹ ਵੀ ਪੜ੍ਹੋ: 3 ਲੱਖ ਤੋਂ ਪਾਰ ਹੋਵੇਗੀ ਸੋਨੇ ਦੀ ਕੀਮਤ! 2027 ਨੂੰ ਲੈ ਕੇ ਬਾਬਾ ਵੇਂਗਾ ਦੀ ਡਰਾਉਣੀ ਭਵਿੱਖਬਾਣੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
3 ਲੱਖ ਤੋਂ ਪਾਰ ਹੋਵੇਗੀ ਸੋਨੇ ਦੀ ਕੀਮਤ! 2027 ਨੂੰ ਲੈ ਕੇ ਬਾਬਾ ਵੇਂਗਾ ਦੀ ਡਰਾਉਣੀ ਭਵਿੱਖਬਾਣੀ
NEXT STORY