ਚੰਡੀਗੜ੍ਹ/ਨਵੀਂ ਦਿੱਲੀ- ਦੇਸ਼ ਦੇ ਮਹਾਨ ਸੁਤੰਤਰਤਾ ਸੈਨਾਨੀ ਅਤੇ ਆਜ਼ਾਦ ਹਿੰਦ ਫ਼ੌਜ ਦੇ ਸੰਸਥਾਪਕ ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਜਨਮ ਦਿਨ ਨੂੰ 'ਪਰਾਕ੍ਰਮ ਦਿਵਸ' ਦੇ ਤੌਰ 'ਤੇ ਮਨਾਉਣ ਦਾ ਫ਼ੈਸਲਾ ਕੀਤਾ ਹੈ। ਇਸ ਸਾਲ ਨੇਤਾਜੀ ਸੁਭਾਸ਼ ਚੰਦਰ ਬੋਸ ਦੀ 125ਵੀਂ ਜਯੰਤੀ ਮਨਾਈ ਜਾ ਰਹੀ ਹੈ। ਖ਼ੂਨ ਦੇ ਬਦਲੇ ਆਜ਼ਾਦੀ ਦੇਣ ਦਾ ਵਾਅਦਾ ਕਰਨ ਵਾਲੇ ਨੇਤਾਜੀ ਦਾ ਨਾਂ ਭਾਰਤੀ ਸੁਤੰਤਰਤਾ ਸੰਗ੍ਰਾਮ ਦੇ ਇਤਿਹਾਸ 'ਚ ਸੁਨਹਿਰੀ ਅੱਖਰਾਂ 'ਚ ਲਿਖਿਆ ਹੈ।
ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਜਨਮ ਦਿਹਾੜੇ ਮੌਕੇ ਚੰਡੀਗੜ੍ਹ ਦੇ ਇਕ ਕਲਾਕਾਰ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਆਪਣੀ ਕਲਾ ਰਾਹੀਂ ਉਨ੍ਹਾਂ ਦਾ 3ਡੀ ਚਿੱਤਰ ਬਣਾਇਆ ਹੈ। ਨੇਤਾਜੀ ਦੇ 3ਡੀ ਚਿੱਤਰ ਬਾਰੇ ਦੱਸਦੇ ਹੋਏ ਕਲਾਕਾਰ ਨੇ ਕਿਹਾ,''ਮੈਂ ਆਜ਼ਾਦੀ ਦਾ ਪ੍ਰਤੀਨਿਧੀਤੱਵ ਕਰਨ ਲਈ ਤਿਤਲੀ ਦੇ ਆਕਾਰ ਦੇ ਕਟ-ਆਊਟ ਦੀ ਵਰਤੋਂ ਕੀਤੀ ਹੈ।'' ਨੇਤਾ ਜੀ ਦਾ ਜਨਮ 23 ਜਨਵਰੀ ਨੂੰ ਓਡੀਸ਼ਾ ਦੇ ਕਟਕ 'ਚ ਹੋਇਆ ਸੀ। ਕੇਂਦਰ ਸਰਕਾਰ ਦੇ ਸੰਸਕ੍ਰਿਤ ਮੰਤਰਾਲੇ ਨੇ ਉਨ੍ਹਾਂ ਦੀ 125ਵੀਂ ਜਯੰਤੀ 'ਤੇ ਦੇਸ਼ ਭਰ 'ਚ ਕਈ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਹੈ। ਪ੍ਰਧਾਨ ਮੰਤਰੀ ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ 'ਚ ਆਯੋਜਿਤ 'ਪਰਾਕ੍ਰਮ ਦਿਵਸ' ਸਮਾਰੋਹ 'ਚ ਸ਼ਾਮਲ ਹੋਣਗੇ।
ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
ਉੱਤਰ ਭਾਰਤ 'ਚ ਠੰਡ ਦਾ ਕਹਿਰ ਜਾਰੀ, ਧੁੰਦ ਕਾਰਨ ਕਈ ਟਰੇਨਾਂ ਲੇਟ
NEXT STORY