ਨਵੀਂ ਦਿੱਲੀ— ਸੋਸ਼ਲ ਮੀਡੀਆ 'ਤੇ ਇਕ ਮਹਿਲਾ ਆਰਮੀ ਅਫ਼ਸਰ ਕੁਮੁਦ ਡੋਗਰਾ ਅਤੇ ਉਸ ਦੀ 5 ਦਿਨਾਂ ਦੀ ਬੇਟੀ ਦੀ ਭਾਵੁਕ ਕਰਨ ਵਾਲੀ ਤਸਵੀਰ ਵਾਇਰਲ ਹੋ ਰਹੀ ਹੈ, ਇਸ ਤਸਵੀਰ 'ਚ ਕੁਮੁਦ ਯੂਨੀਫਾਰਮ 'ਚ ਦਿਖਾਈ ਦੇ ਰਹੀ ਹੈ। ਉਸ ਦੀ ਗੋਦ 'ਚ 5 ਦਿਨਾਂ ਦੀ ਬੇਟੀ ਹੈ। ਦਰਅਸਲ ਇਹ ਤਸਵੀਰ ਕਿਸੇ ਇਵੈਂਟ ਦਾ ਨਹੀਂ ਹੈ ਬਲਕਿ ਕੁਮੁਦ ਆਪਣੇ ਪਤੀ ਦੇ ਅੰਤਿਮ ਸੰਸਕਾਰ 'ਚ ਪਹੁੰਚੀ ਹੈ। ਦੱਸਣਾ ਚਾਹੁੰਦੇ ਹਾਂ ਕਿ ਕੁਝ ਦਿਨ ਪਹਿਲਾਂ ਅਸਾਮ ਦੀ ਮਾਜੁਲੀ ਦੇ ਆਈਸਲੈਂਡ 'ਚ ਇੰਡੀਅਨ ਆਰਮੀ ਦਾ ਇਕ ਹੈਲੀਕਾਪਟਰ ਕ੍ਰੈਸ਼ ਹੋ ਗਿਆ ਸੀ। ਜਿਸ 'ਚ ਉਸ ਦੇ ਪਤੀ ਦੁਸ਼ਵੰਤ ਵਤਸ ਦੀ ਮੌਤ ਹੋ ਗਈ ਸੀ।
15 ਫਰਵਰੀ ਨੂੰ ਅਸਾਮ ਦੇ ਮਾਜੁਲੀ ਆਈਸਲੈਂਡ 'ਚ ਇੰਡੀਅਨ ਆਰਮੀ ਦਾ ਹੈਲੀਕਾਪਟਰ ਕ੍ਰੈਸ਼ ਹੋ ਗਿਆ ਸੀ। ਇਸ ਹੈਲੀਕਾਪਟਰ 'ਚ ਸਵਾਰ 2 ਪਾਇਲਟਾਂ ਦੀ ਮੌਕੇ 'ਤੇ ਮੌਤ ਹੋ ਗਈ ਸੀ। ਜਿਸ 'ਚ ਵਿੰਗ ਕਮਾਂਡਰ ਜੈਪਾਲ ਜੇਮਸ ਅਤੇ ਵਿੰਗ ਕਮਾਂਡਰ ਦੁਸ਼ਵੰਤ ਵਤਸ ਮੌਜ਼ੂਦ ਸਨ। ਇਸ 'ਚ ਦੁਸ਼ਵੰਤ ਵਤਸ ਮੇਜਰ ਕੁਮੁਦ ਡੋਗਰਾ ਦੇ ਪਤੀ ਸਨ।
ਜਾਣਕਾਰੀ ਮੁਤਾਬਕ, ਹੈਲੀਕਾਪਟਰ ਨੇ ਅਸਾਮ ਦੇ ਜੋਰਹੱਟ ਤੋਂ ਉਡਾਨ ਭਰੀ ਸੀ, ਜਦੋਂਕਿ ਉਸ ਨੇ ਸਮਾਨ ਨੂੰ ਲੈ ਕੇ ਅਰੁਣਾਚਲ ਪ੍ਰਦੇਸ਼ ਪਹੁੰਚਣਾ ਸੀ। ਉਸ ਤੋਂ ਪਹਿਲਾਂ ਹੀ ਮਾਜੁਲੀ ਆਈਸਲੈਂਡ 'ਚ ਇਹ ਹਾਦਸਾ ਵਾਪਰ ਗਿਆ। ਅੰਤਿਮ ਸੰਸਕਾਰ ਦੀ ਇਸ ਤਸਵੀਰ ਨੂੰ ਫੇਸਬੁੱਕ ਦੇ ਇਕ ਪੇਜ 'ਤੇ ਸ਼ੋਅਰ ਕੀਤਾ, ਜਿਸ ਤੋਂ ਬਾਅਦ ਇਹ ਤਸਵੀਰ ਤੇਜ਼ੀ ਨਾਲ ਵਾਇਰਲ ਹੋ ਗਈ। ਯੂਜ਼ਰਸ ਇਸ ਤਸਵੀਰ ਨੂੰ ਆਪਣੇ ਪੇਜ਼ 'ਤੇ ਸ਼ੇਅਰ ਕਰ ਰਹੇ ਹਨ। ਨਾਲ ਹੀ ਕਈ ਤਰ੍ਹਾਂ ਦੇ ਕੁਮੈਂਟ ਅਤੇ ਭਾਵੁਕ ਕਰਨ ਵਾਲੀ ਪੋਸਟ ਲਿਖੀ ਜਾ ਰਹੀ ਹੈ।
ਯੂਜਰਜ਼ ਦੇ ਕੁਮੈਂਟ
ਇਕ ਯੂਜਰਜ਼ ਨੇ ਕੁਮੈਂਟ ਕੀਤਾ ਹੈ ਕਿ ਇਹ ਬਹੁਤ ਦੁੱਖ ਵਾਲੀ ਗੱਲੀ ਹੈ। ਇਥੇ ਮੇਜਰ ਕੁਮੁਦ ਡੋਗਰਾ ਆਪਣੀ ਪੰਜ ਸਾਲ ਦੀ ਬੇਟੀ ਨੂੰ ਗੋਦ 'ਚ ਲਿਆ ਹੈ। ਉਥੇ ਹੀ ਉਹ ਆਪਣੇ ਪਤੀ ਵਿੰਗ ਕਮਾਂਡਰ ਡੀ. ਵਤਸ ਦੀ ਮ੍ਰਿਤਕ ਦੇਹ ਵੱਲ ਮਾਰਚ ਕਰਦੇ ਜਾ ਰਹੀ ਹੈ। ਇਸ ਨਾਲ ਹੀ ਇਕ ਯੂਜਰਜ਼ ਨੇ ਲਿਖਿਆ ਹੈ ਕਿ ਮੇਜਰ ਕੁਮੁਦ ਦੇ ਇਸ ਜਜਬੇ ਨੂੰ ਸਲਾਮ। ਇਕ ਹੋਰ ਯੂਜਰਜ਼ ਨੇ ਇਸ 'ਤੇ ਲਿਖਿਆ, ਇਹ ਤਸਵੀਰ ਬਹੁਤ ਭਾਵੁਕ ਕਰਨ ਵਾਲੀ ਹੈ। ਇਸ ਤਸਵੀਰ ਨੂੰ ਅਰਬਾਂ ਹੀ ਲੋਕਾਂ ਵੱਲੋਂ ਸਲਾਮ। ਇਕ ਇੰਡੀਅਨ ਹੋਣ ਦੇ ਤੌਰ 'ਤੇ ਸਿਰਫ ਸ਼ੁੱਕਰੀਆ ਅਦਾ ਕਰਨਾ ਚਾਹੁੰਦਾ ਹਾਂ! ਜੈ ਹਿੰਦ।
ਬਿਹਾਰ : ਸਕੂਲ ਬਿਲਡਿੰਗ ਵਿਚ ਦਾਖਲ ਹੋਈ ਕਾਰ, 9 ਬੱਚਿਆਂ ਦੀ ਮੌਤ, 24 ਜ਼ਖਮੀ
NEXT STORY