ਨਵੀਂ ਦਿੱਲੀ - ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ (ਐੱਨ. ਐੱਚ. ਏ. ਆਈ.) ਨੇ ਕਿਹਾ ਕਿ ਉਹ ਰਾਸ਼ਟਰੀ ਰਾਜਮਾਰਗਾਂ ’ਤੇ ਯਾਤਰਾ ਕਰਨ ਵਾਲੇ ਲੋਕਾਂ ਨੂੰ ਤੇਜ਼ੀ ਨਾਲ ਅਤੇ ਬਿਹਤਰ ਸਹਾਇਤਾ ਉਪਲੱਬਧ ਕਰਵਾਉਣ ਲਈ ਆਪਣੀ ਮੌਜੂਦਾ ‘1033’ ਰਾਸ਼ਟਰੀ ਰਾਜਮਾਰਗ ਹੈਲਪਲਾਈਨ ਨੂੰ ਉੱਨਤ ਟੈਕਨਾਲੋਜੀ ਨਾਲ ‘ਅਪਗ੍ਰੇਡ’ ਕਰਨ ਦੀ ਯੋਜਨਾ ਬਣਾ ਰਹੀ ਹੈ।
ਜਨਤਕ ਖੇਤਰ ਦੀ ਏਜੰਸੀ ਨੇ ਕਿਹਾ ਕਿ ਅਪਡੇਟ ਕੀਤੀ ਗਈ 1033 ਹੈਲਪਲਾਈਨ ’ਚ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.), ਸਥਾਨ ਦੀ ਤੁਰੰਤ ਨਿਗਰਾਨੀ ਅਤੇ ਸਮਾਰਟ ਐਮਰਜੈਂਸੀ-ਰਿਸਪਾਂਸ ਪ੍ਰਣਾਲੀਆਂ ਵਰਗੀਆਂ ਤਕਨਾਲੋਜੀਆਂ ਦੀ ਵਰਤੋਂ ਕੀਤੀ ਜਾਵੇਗੀ। ਬਿਆਨ ’ਚ ਕਿਹਾ ਗਿਆ ਕਿ ਇਨ੍ਹਾਂ ਸੁਧਾਰਾਂ ਨਾਲ 1033 ਹੈਲਪਲਾਈਨ ਨੂੰ ਫੋਨ ਕਰਨ ਵਾਲਿਆਂ ਦੇ ਸਹੀ ਸਥਾਨ ਦੀ ਪਛਾਣ ਕਰਨ, ਵੱਖ-ਵੱਖ ਭਾਰਤੀ ਭਾਸ਼ਾਵਾਂ ’ਚ ਕਾਲ ਨੂੰ ਸਮਝਣ ਅਤੇ ਹੋਰ ਤੇਜ਼ੀ ਨਾਲ ਸਹੀ ਸਹਾਇਤਾ ਭੇਜਣ ’ਚ ਮਦਦ ਮਿਲੇਗੀ।
ਐੱਨ. ਐੱਚ. ਏ. ਆਈ. ਅਨੁਸਾਰ ਅਗਲੀ ਪੀੜ੍ਹੀ ਦਾ 1033 ਪਲੇਟਫਾਰਮ ਕਾਲ ਪ੍ਰਾਪਤ ਕਰਨ, ਤੇਜ਼ੀ ਨਾਲ ਸਹਾਇਤਾ ਦੇਣ, ਜ਼ਰੂਰੀ ਸਥਾਨ ’ਤੇ ਮਦਦ ਭੇਜਣ ਅਤੇ ਐਮਰਜੈਂਸੀ ਟੀਮਾਂ ਨੂੰ ਮੌਕੇ ’ਤੇ ਪਹੁੰਚਾਉਣ ਲਈ ਕਾਲ ਕਰਨ ਵਾਲੇ ਦੇ ਸਹੀ ਸਥਾਨ ਨੂੰ ਤੁਰੰਤ ਦਰਜ ਕਰਨ ਵਰਗੀਆਂ ਸਹੂਲਤਾਂ ਪ੍ਰਦਾਨ ਕਰੇਗਾ।
10 IPS ਸਣੇ 137 ਪੁਲਸ ਅਧਿਕਾਰੀਆਂ ਦੇ ਤਬਾਦਲੇ, MP 'ਚ ਦੇਰ ਰਾਤ ਵੱਡਾ ਫੇਰਬਦਲ
NEXT STORY