ਸ਼੍ਰੀਨਗਰ (ਭਾਸ਼ਾ)- ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਨੇ ਵੀਰਵਾਰ ਨੂੰ ਜੰਮੂ-ਕਸ਼ਮੀਰ 'ਚ ਸਰਗਰਮ ਲਸ਼ਕਰ-ਏ-ਤੋਇਬਾ ਨਾਲ ਸਬੰਧਤ ਸੰਗਠਨ ਦ ਰੇਜਿਸਟੈਂਸ ਫਰੰਟ (ਟੀ. ਆਰ. ਐੱਫ.) ਦੇ ਚਾਰ ਲੋੜੀਂਦੇ ਅੱਤਵਾਦੀਆਂ 'ਚੋਂ ਹਰੇਕ ਦੇ ਖ਼ਿਲਾਫ਼ ਵੀਰਵਾਰ ਨੂੰ 10 ਲੱਖ ਰੁਪਏ ਨਕਦ ਇਨਾਮ ਦਾ ਐਲਾਨ ਕੀਤਾ। ਜਾਂਚ ਏਜੰਸੀ ਦੇ ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਚਾਰ ਅੱਤਵਾਦੀਆਂ 'ਚੋਂ ਦੋ ਪਾਕਿਸਤਾਨੀ ਨਾਗਰਿਕ ਹਨ। ਜੰਮੂ ਕਸ਼ਮੀਰ ਦੇ ਨੌਜਵਾਨਾਂ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਅਤੇ ਬਾਕੀ ਭਾਰਤ 'ਚ ਹਿੰਸਕ ਗਤੀਵਿਧੀਆਂ ਲਈ ਕੱਟੜਪੰਥੀ ਬਣਾਉਣ ਅਤੇ ਉਨ੍ਹਾਂ ਦੀ ਭਰਤੀ ਕਰਨ ਨੂੰ ਲੈ ਕੇ ਸਾਜਿਸ਼ ਰਚਣ ਦੇ ਸਿਲਸਿਲੇ 'ਚ ਪਿਛਲੇ ਸਾਲ ਦਰਜ ਇਕ ਮਾਮਲੇ 'ਚ ਉਹ ਚਾਰੇ ਐੱਨ.ਆਈ.ਏ. ਵਲੋਂ ਲੋੜੀਂਦੇ ਹਨ।
ਇਹ ਮਾਮਲਾ ਭਾਰਤੀ ਦੰਡਾਵਲੀ ਅਤੇ ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਦੀਆਂ ਧਾਰਾਵਾਂ ਤਹਿਤ ਦਰਜ ਕੀਤਾ ਗਿਆ ਸੀ। ਪਾਕਿਸਤਾਨੀ ਨਾਗਰਿਕਾਂ ਸਲੀਮ ਰਹਿਮਾਨੀ ਉਰਫ਼ ਅਬੂ ਸਾਦ ਅਤੇ ਸਫੀਉੱਲ੍ਹਾ ਸਾਜਿਦ ਜੱਟ ਅਤੇ ਉਨ੍ਹਾਂ ਦੇ ਸਥਾਨਕ ਸਹਿਯੋਗੀਆਂ ਸੱਜਾਦ ਗੁਲ ਅਤੇ ਬਾਸਿਤ ਅਹਿਮਦ ਡਾਰ ਵਿਰੁੱਧ ਨਕਦ ਇਨਾਮ ਦਾ ਐਲਾਨ ਕੀਤਾ ਗਿਆ ਹੈ। ਐੱਨ.ਆਈ.ਏ. ਨੇ ਇਨ੍ਹਾਂ ਅੱਤਵਾਦੀਆਂ ਦੀ ਤਸਵੀਰ ਸਾਂਝੀ ਕਰਦੇ ਹੋਏ ਕਿਹਾ,''ਅੱਤਵਾਦੀਆਂ ਦੀ ਗ੍ਰਿਫ਼ਤਾਰੀ ਕਰਵਾਉਣ 'ਚ ਸਹਾਇਕ ਸੂਚਨਾ ਦੇਣ ਵਾਲੇ ਵਿਅਕਤੀ ਦੀ ਪਛਾਣ ਗੁਪਤ ਰੱਖੀ ਜਾਵੇਗੀ।''
PM ਮੋਦੀ ਨੇ 'ਪ੍ਰੀਖਿਆ 'ਤੇ ਚਰਚਾ' ਦੌਰਾਨ ਵਿਦਿਆਰਥੀਆਂ ਨੂੰ ਕਿਹਾ- ਪ੍ਰੀਖਿਆ ਨੂੰ ਤਿਉਹਾਰਾਂ ਵਾਂਗ ਮੰਨੋ
NEXT STORY