ਨਵੀਂ ਦਿੱਲੀ (ਭਾਸ਼ਾ)- ਰਾਸ਼ਟਰੀ ਜਾਂਚ ਏਜੰਸੀ ਨੇ ਪਿਛਲੇ 18 ਮਹੀਨਿਆਂ 'ਚ ਅੱਤਵਾਦ ਅਤੇ ਜਾਅਲੀ ਭਾਰਤੀ ਕਰੰਸੀ (ਐੱਫ.ਆਈ.ਸੀ.ਐੱਨ.) ਸਮੇਤ ਹੋਰ ਮਾਮਲਿਆਂ 'ਚ 100 ਤੋਂ ਵੱਧ ਦੋਸ਼ੀਆਂ ਖ਼ਿਲਾਫ਼ ਦੋਸ਼ ਸਾਬਿਤ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ। ਐੱਨ.ਆਈ.ਏ. ਨੇ ਇਹ ਜਾਣਕਾਰੀ ਦਿੱਤੀ। ਅੱਤਵਾਦ ਵਿਰੋਧੀ ਏਜੰਸੀ ਨੇ 2023 'ਚ 27 ਮਾਮਲਿਆਂ 'ਚ 79 ਦੋਸ਼ੀਆਂ ਖ਼ਿਲਾਫ਼ ਦੋਸ਼ ਸਾਬਿਤ ਕੀਤਾ ਸੀ। ਇਸ ਤੋਂ ਬਾਅਦ 2024 ਦੀ ਪਹਿਲੀ ਛਮਾਹੀ 'ਚ ਐੱਨ.ਆਈ.ਏ. ਦੀਆਂ ਵਿਸ਼ੇਸ਼ ਅਦਾਲਤਾਂ ਵਲੋਂ 6 ਮਹੀਨਿਆਂ 'ਚ 26 ਲੋਕਾਂ ਨੂੰ ਦੋਸ਼ੀ ਠਹਿਰਾਇਆ ਗਿਆ। ਇਸ ਦੇ ਨਾਲ ਹੀ ਸਾਲ 2019 ਤੋਂ 2024 ਤੱਕ ਐੱਨ.ਆਈ.ਏ. ਨਾਲ ਸੰਬੰਧਤ ਵੱਖ-ਵੱਖ ਮਾਮਲਿਆਂ 'ਚ 354 ਦੋਸ਼ੀਆਂ ਨੂੰ ਦੋਸ਼ੀ ਠਹਿਰਾਇਆ ਜਾ ਚੁੱਕਿਆ ਹੈ।
ਏਜੰਸੀ ਵਲੋਂ ਜਾਰੀ ਕੀਤੇ ਗਏ ਇਕ ਬਿਆਨ ਅਨੁਸਾਰ, ਇਸ ਮਿਆਦ ਦੌਰਾਨ ਐੱਨ.ਆਈ.ਏ. ਦੀਆਂ ਵਿਸ਼ੇਸ਼ ਅਦਾਲਤਾਂ ਵਲੋਂ ਕੁੱਲ 103 ਮਾਮਲਿਆਂ 'ਚ ਦਿੱਤੇ ਗਏ ਫ਼ੈਸਲਿਆਂ 'ਚੋਂ 100 'ਚ ਦੋਸ਼ਸਿੱਧੀ ਹੋਈ ਹੈ। ਜਨਵਰੀ 2023 ਤੋਂ ਹੁਣ ਤੱਕ ਐੱਫ.ਆਈ.ਸੀ.ਐੱਨ. ਨਾਲ ਜੁੜੇ ਮਾਮਲਿਆਂ 'ਚ ਵੱਧ ਤੋਂ ਵੱਧ 18 ਦੋਸ਼ੀਸਿੱਧੀਆਂ ਹੋਈਆਂ ਹਨ। ਅੱਤਵਾਦੀ ਸਮੂਹ 'ਆਈ.ਐੱਸ.ਆਈ.ਐੱਸ.' ਨਾਲ ਜੁੜੇ ਮਾਮਲਿਆਂ 'ਚ 15 ਦੋਸ਼ੀਆਂ ਨੂੰ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਸਜ਼ਾ ਸੁਣਾਈ ਗਈ, ਜਿਸ ਤੋਂ ਪਤਾ ਲੱਗਦਾ ਹੈ ਕਿ ਵੱਖ-ਵੱਖ ਸੂਬਿਆਂ 'ਚ ਆਪਣੇ ਮਾਡਿਊਲ ਦੇ ਮਾਧਿਅਮ ਨਾਲ ਭਾਰਤ 'ਚ ਪੈਰ ਪਸਾਰਣ ਦੇ ਅੱਤਵਾਦੀ ਸਮੂਹ ਦੀਆਂ ਕੋਸ਼ਿਸ਼ਾਂ 'ਤੇ ਐੱਨ.ਆਈ.ਏ. ਨੇ ਸਖ਼ਤ ਵਾਰ ਕੀਤਾ ਹੈ। ਇਸ 'ਚ ਕਿਹਾ ਗਿਆ,''ਵਿਗਿਆਨੀ ਤਰੀਕਿਆਂ ਨਾਲ ਕੀਤੀ ਗਈ ਸਾਵਧਾਨੀਪੂਰਵਕ ਜਾਂਚ ਦੇ ਦਮ 'ਤੇ ਐੱਨ.ਆਈ.ਏ. ਪਿਛਲੇ 18 ਮਹੀਨਿਆਂ ਦੌਰਾਨ 33 ਮਾਮਲਿਆਂ 'ਚ 105 ਦੋਸ਼ੀਆਂ ਖ਼ਿਲਾਫ਼ ਦੋਸ਼ ਸਾਬਿਤ ਕਰਨ 'ਚ ਕਾਮਯਾਬ ਹੋਈ ਹੈ।''
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਹਿਮਾਚਲ ਦੀਆਂ ਕਈ ਥਾਵਾਂ 'ਤੇ ਪਿਆ ਮੀਂਹ, 28 ਸੜਕਾਂ ਬੰਦ
NEXT STORY