ਸ਼੍ਰੀਨਗਰ— ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਨੇ ਅੱਤਵਾਦ ਦੇ ਵਿੱਤ ਪੋਸ਼ਣ ਦੇ ਸਬੰਧ ’ਚ ਜੰਮੂ-ਕਸ਼ਮੀਰ ਦੇ 14 ਜ਼ਿਲ੍ਹਿਆਂ ਵਿਚ 40 ਤੋਂ ਵੱਧ ਥਾਵਾਂ ’ਤੇ ਛਾਪੇ ਮਾਰੇ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਪੁਲਸ ਅਤੇ ਕੇਂਦਰੀ ਰਿਜ਼ਰਵ ਪੁਲਸ ਫੋਰਸ (ਸੀ. ਆਰ. ਪੀ. ਐੱਫ.) ਦੀ ਮਦਦ ਨਾਲ ਐੱਨ. ਆਈ. ਏ. ਅਧਿਕਾਰੀਆਂ ਨੇ ਜਮਾਤ-ਏ-ਇਸਲਾਮੀ ਦੇ ਕੁਝ ਚੈਰੀਟੇਬਲ ਟਰੱਸਟਾਂ ਦੇ ਦਫ਼ਤਰਾਂ ਅਤੇ ਇਸ ਦੇ ਮੈਂਬਰਾਂ ਦੀ ਰਿਹਾਇਸ਼ ’ਤੇ ਛਾਪੇਮਾਰੀ ਕੀਤੀ।
ਕੇਂਦਰ ਸਰਕਾਰ ਨੇ ਅੱਤਵਾਦੀਆਂ ਨਾਲ ਸਬੰਧ ਰੱਖਣ ਦੇ ਮਾਮਲੇ ਵਿਚ ਜਮਾਤ-ਏ-ਇਸਲਾਮੀ ਸੰਗਠਨ ’ਤੇ 2019 ਵਿਚ ਪਾਬੰਦੀ ਲਾਈ ਸੀ। ਐੱਨ. ਆਈ. ਏ. ਨੇ ਛਾਪੇ ਦੀ ਕਾਰਵਾਈ ਅੱਜ ਤੜਕੇ ਕਰੀਬ 5 ਵਜੇ ਸ਼ੁਰੂ ਕੀਤੀ। ਸੂਤਰਾਂ ਨੇ ਦੱਸਿਆ ਕਿ ਸ਼੍ਰੀਨਗਰ, ਬੜਗਾਮ, ਗੰਦੇਰਬਲ, ਬਾਰਾਮੂਲਾ, ਕੁਪਵਾੜਾ, ਬਾਂਦੀਪੁਰਾ, ਅਨੰਤਨਾਗ, ਸ਼ੋਪੀਆਂ, ਪੁਲਵਾਮਾ ਅਤੇ ਕੁਲਗਾਮ ਵਿਚ ਛਾਪੇ ਮਾਰੇ ਗਏ।
ਅਧਿਕਾਰੀਆਂ ਮੁਤਾਬਕ ਜੰਮੂ ਡਿਵੀਜ਼ਨ ਦੇ ਰਾਮਬਨ, ਡੋਡਾ, ਕਿਸ਼ਤਵਾੜ ਅਤੇ ਰਾਜੌਰੀ ਜ਼ਿਲ੍ਹਿਆਂ ਵਿਚ ਵੀ ਛਾਪੇ ਮਾਰੇ ਗਏ। ਸੂਤਰਾਂ ਨੇ ਦੱਸਿਆ ਕਿ ਇਹ ਛਾਪੇ ਜੰਮੂ-ਕਸ਼ਮੀਰ ਵਿਚ ਜਮਾਤ-ਏ-ਇਸਲਾਮੀ ਦੀਆਂ ਗਤੀਵਿਧੀਆਂ ਦੀ ਜਾਂਚ ਕਰਨ ਲਈ ਮਾਰੇ ਗਏ।
ਹਿਮਾਚਲ ’ਚ ਮੁੜ ਬੰਦ ਹੋਏ 11 ਸਕੂਲ, 52 ਵਿਦਿਆਰਥੀ ਆਏ ਕੋਰੋਨਾ ਪਾਜ਼ੇਟਿਵ
NEXT STORY