ਨਵੀਂ ਦਿੱਲੀ (ਭਾਸ਼ਾ)- ਦਿੱਲੀ ਪੁਲਸ ਨੇ 36 ਸਾਲਾ ਨਾਈਜ਼ੀਰੀਆਈ ਨਾਗਰਿਕ ਕੋਲੋਂ 50 ਗ੍ਰਾਮ ਹੈਰੋਇਨ ਜ਼ਬਤ ਕਰਨ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਇਹ ਜਾਣਕਾਰੀ ਐਤਵਾਰ ਨੂੰ ਦਿੱਤੀ। ਪੁਲਸ ਡਿਪਟੀ ਕਮਿਸ਼ਨਰ (ਦਵਾਰਕਾ) ਹਰਸ਼ਵਰਧਨ ਨੇ ਕਿਹਾ,''ਸ਼ੁੱਕਰਵਾਰ ਨੂੰ ਸਾਨੂੰ ਇਕ ਨਸ਼ੀਲੇ ਪਦਾਰਥ ਤਸਕਰ ਬਾਰੇ ਸੂਚਨਾ ਮਿਲੀ, ਜੋ ਐੱਮ.ਬਲਾਕ ਮੋਹਨ ਗਾਰਡਨ 'ਚ ਆ ਰਿਹਾ ਸੀ। ਉਹ ਇਕ ਵਿਦੇਸ਼ੀ ਨਾਗਰਿਕ ਸੀ।''
ਇਹ ਵੀ ਪੜ੍ਹੋ : ਕੁਦਰਤ ਨਾਲ ਪ੍ਰੇਮ; ਸ਼ਖਸ ਨੇ 20 ਸਾਲਾਂ ’ਚ ਬੰਜਰ ਜ਼ਮੀਨ ਨੂੰ 300 ਏਕੜ ਦੇ ਜੰਗਲ ’ਚ ਬਦਲਿਆ
ਹਰਸ਼ਵਰਧਨ ਨੇ ਕਿਹਾ ਕਿ ਜਾਲ ਵਿਛਾ ਕੇ ਰਾਤ ਕਰੀਬ 11.45 ਵਜੇ ਦੋਸ਼ੀ ਓਬਿਨਾ ਨੂੰ ਫੜ ਲਿਆ ਗਿਆ। ਡੀ.ਸੀ.ਪੀ. ਨੇ ਕਿਹਾ ਕਿ ਸਵਾਪਕ ਡਰੱਗਜ਼ ਅਤੇ ਸਾਈਕੋਟ੍ਰੋਪਿਕ ਸਬਸਟੈਂਸ ਐਕਟ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
PM ਮੋਦੀ ਬਾਲੀ ’ਚ ਜੀ-20 ਸ਼ਿਖਰ ਸੰਮੇਲਨ ਦੇ 3 ਮੁੱਖ ਸੈਸ਼ਨਾਂ ’ਚ ਲੈਣਗੇ ਹਿੱਸਾ
NEXT STORY