ਸ਼੍ਰੀਗੰਗਾਨਗਰ- ਰਾਜਸਥਾਨ 'ਚ ਸ਼੍ਰੀਗੰਗਾਨਗਰ ਦੇ ਸ਼੍ਰੀਕਰਨਪੁਰ ਥਾਣਾ ਖੇਤਰ 'ਚ ਪੁਲਸ ਨੇ ਚਾਰ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਤੋਂ 115 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਪੁਲਸ ਸੂਤਰਾਂ ਨੇ ਵੀਰਵਾਰ ਨੂੰ ਦੱਸਿਆ ਕਿ ਚਾਰ ਨੌਜਵਾਨਾਂ ਦੇ ਪੰਜਾਬ ਤੋਂ ਕਾਰ 'ਚ ਹੈਰੋਇਨ ਲੈ ਕੇ ਆਉਣ ਦੀ ਗੁਪਤ ਸੂਚਨਾ ਮਿਲੀ।
ਇਸ 'ਤੇ ਪੁਲਸ ਦਲ ਨੇ ਬੁੱਧਵਾਰ ਰਾਤ ਭਾਰਤਮਾਲਾ ਪ੍ਰਾਜੈਕਟ ਮਾਰਗ 'ਤੇ ਨਾਕਾਬੰਦੀ ਕਰ ਕੇ ਉਨ੍ਹਾਂ ਨੂੰ ਰੋਕ ਲਿਆ। ਕਾਰ ਦੀ ਤਲਾਸ਼ੀ ਦੌਰਾਨ ਪੁਲਸ ਨੇ ਉਸ 'ਚ ਰੱਖੀ 115 ਗ੍ਰਾਮ ਹੈਰੋਇਨ ਬਰਾਮਦ ਕੀਤੀ। ਪੁਲਸ ਨੇ ਦੱਸਿਆ ਕਿ ਫੜੇ ਗਏ ਚਾਰ ਲੋਕਾਂ ਦੀ ਪਛਾਣ ਰਵੀਕੁਮਾਰ, ਦਿਲਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਅਤੇ ਅਨਿਲ ਕੁਮਾਰ ਵਜੋਂ ਹੋਈ ਹੈ। ਇਹ ਚਾਰੇ ਨੌਜਵਾਨ ਸ਼੍ਰੀਗੰਗਾਨਗਰ ਖੇਤਰ ਦੇ ਨੇੜੇ-ਤੇੜੇ ਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਲੈਂਬੋਰਗਿਨੀ ਕਾਰ ਨਾਲ ਲੋਕਾਂ ਨੂੰ ਕੁਚਲਣ ਵਾਲਾ ਦੋਸ਼ੀ ਗ੍ਰਿਫ਼ਤਾਰ
NEXT STORY