ਪਟਨਾ— ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਨਿਤੀਸ਼ ਕੁਮਾਰ 'ਤੇ ਜੰਮ ਕੇ ਹਮਲਾ ਬੋਲਿਆ। ਉਨ੍ਹਾਂ ਨੇ ਕਿਹਾ ਕਿ ਨਿਤੀਸ਼ ਕੁਮਾਰ ਮੈਨੂੰ ਮਿਲੇ ਸਨ, ਉਨ੍ਹਾਂ ਨੇ ਸਾਨੂੰ ਧੋਖਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਨਿਤੀਸ਼ ਮੈਨੂੰ ਮਿਲੇ ਸਨ ਤਾਂ ਪਤਾ ਲੱਗਾ ਗਿਆ ਸੀ ਕਿ ਡੀਲ ਹੋ ਗਈ ਹੈ। ਰਾਹੁਲ ਨੇ ਕਿਹਾ, ਪਹਿਲਾਂ ਤੋਂ ਹੀ ਪਤਾ ਸੀ ਕਿ ਇਹ ਖਿੱਚੜੀ ਪੱਕ ਰਹੀ ਹੈ। ਉਨ੍ਹਾਂ ਨੇ ਕਿਹਾ ਕਿ 3-4 ਮਹੀਨਿਆਂ ਤੋਂ ਇਹ ਚੱਲ ਰਿਹਾ ਸੀ। ਸਵਾਰਥ ਲਈ ਨਿਤੀਸ਼ ਨੇ ਗਠਜੋੜ ਤੋੜਿਆ ਹੈ।
ਜ਼ਿਕਰਯੋਗ ਹੈ ਕਿ ਰਾਤ ਭਰ ਚੱਲੇ ਸਿਆਸੀ ਡਰਾਮੇ ਤੋਂ ਬਾਅਦ ਨਿਤੀਸ਼ ਕੁਮਾਰ ਨੇ ਬਿਹਾਰ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕ ਲਈ ਹੈ। ਰਾਜਪਾਲ ਕੇਸ਼ਰੀ ਨਾਥ ਤ੍ਰਿਪਾਠੀ ਨੇ ਉਨ੍ਹਾਂ ਨੂੰ ਅਹੁਦੇ ਦੀ ਸਹੁੰ ਚੁਕਾਈ।
ਉਤਰਾਖੰਡ 'ਚ ਆਫਤ ਦੀ ਬਾਰਸ਼, 12 ਦੁਕਾਨਾਂ ਮਲਬੇ 'ਚ ਦੱਬੀਆਂ
NEXT STORY