ਨਵੀਂ ਦਿੱਲੀ— ਸੀਟਾਂ ਦੀ ਵੰਡ ਨੂੰ ਲੈ ਕੇ ਵਧਦੇ ਟਕਰਾਅ ਵਿਚਕਾਰ ਨਿਤਿਸ਼ ਕੁਮਾਰ ਨੇ ਅੱਜ ਲਾਲੂ ਯਾਦਵ ਨੂੰ ਫੋਨ ਕੀਤਾ ਅਤੇ ਉਨ੍ਹਾਂ ਦਾ ਹਾਲਚਾਲ ਪੁੱਛਿਆ। ਜਾਣਕਾਰੀ ਮੁਤਾਬਕ ਮੁੰਬਈ 'ਚ ਇਲਾਜ ਲਈ ਗਏ ਲਾਲੂ ਯਾਦਵ ਨੂੰ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਫੋਨ ਕਰਕੇ ਉਨ੍ਹਾਂ ਦੀ ਸਿਹਤ ਦਾ ਹਾਲਚਾਲ ਪੁੱਛਿਆ। ਤੁਹਾਨੂੰ ਦੱਸ ਦੇਈਏ ਕਿ ਹਾਲ ਹੀ 'ਚ ਲਾਲੂ ਯਾਦਵ ਨੇ ਜਨਮਦਿਨ 'ਤੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਟਵੀਟ ਕਰਕੇ ਜਨਮਦਿਨ ਦੀ ਵਧਾਈ ਦਿੱਤੀ ਸੀ ਅਤੇ ਉਨ੍ਹਾਂ ਦੀ ਸਿਹਤ ਠੀਕ ਹੋਣ ਦੀ ਪ੍ਰਾਥਨਾ ਵੀ ਕੀਤੀ ਸੀ।
ਜ਼ਿਕਰਯੋਗ ਹੈ ਕਿ ਚਾਰਾ ਘੋਟਾਲਾ ਮਾਮਲੇ 'ਚ ਦੋਸ਼ੀ ਪਾਏ ਗਏ ਲਾਲੂ ਪ੍ਰਸਾਦ ਹੁਣ ਹੈਲਥ ਚੈੱਕਅਪ ਲਈ 6 ਹਫਤਿਆਂ ਲਈ ਜ਼ਮਾਨਤ 'ਤੇ ਬਾਹਰ ਹਨ। ਉਨ੍ਹਾਂ ਦਾ ਇਲਾਜ ਮੁੰਬਈ ਦੇ ਐਸ਼ੀਅਨ ਹਾਰਟ ਇੰਸਟੀਚਿਊਟ 'ਚ ਚੱਲ ਰਿਹਾ ਹੈ।
ਤੁਹਾਨੂੰ ਦੱਸ ਦੇਈਏ ਕਿ ਬਿਹਾਰ 'ਚ ਰਾਜਦ ਤੋਂ ਵੱਖ ਹੋ ਕੇ ਭਾਜਪਾ ਨਾਲ ਸਰਕਾਰ ਬਣਾਉਣ ਤੋਂ ਬਾਅਦ ਨੀਤੀਸ਼ ਕੁਮਾਰ ਨੇ ਲਾਲੂ ਯਾਦਵ ਨਾਲ ਸੰਬੰਧ ਬਹੁਤ ਵਧੀਆ ਨਹੀਂ ਰਹੇ ਹਨ। ਅਜਿਹੇ 'ਚ ਨਿਤਿਸ਼ ਦਾ ਲਾਲੂ ਯਾਦਵ ਨੂੰ ਫੋਨ ਕਰਨਾ ਖਾਸ ਮੰਨਿਆ ਜਾ ਰਿਹਾ ਹੈ।
ਗੁਜਰਾਤ ਦੇ ਮੁੱਖ ਮੰਤਰੀ ਵਿਜੈ ਰੂਪਾਨੀ 6 ਦਿਨਾਂ ਦੌਰੇ 'ਤੇ ਪੁੱਜੇ ਇਜ਼ਰਾਇਲ
NEXT STORY