ਮੁੰਬਈ — ਮਹਾਰਾਸ਼ਟਰ 'ਚ ਨਵੀਂ ਸਰਕਾਰ ਦੇ ਗਠਨ ਦੇ ਮੁੱਦੇ 'ਤੇ ਬੁੱਧਵਾਰ ਨੂੰ ਦਿੱਲੀ 'ਚ ਕਾਂਗਰਸ ਅਤੇ ਐੱਨ.ਸੀ.ਪੀ. ਨੇਤਾਵਾਂ ਵਿਚਾਲੇ ਬੈਠਕ ਹੋਈ ਪਰ ਇਸ ਬੈਠਕ 'ਚ ਸਰਕਾਰ ਬਣਾਉਣ ਦਾ ਰਾਹ ਨਹੀਂ ਨਿਕਲ ਸਕਿਆ ਹੈ। ਬੈਠਕ ਤੋਂ ਬਾਅਦ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਨੇਤਾ ਪ੍ਰਿਥਵੀਰਾਜ ਚੋਹਾਣ ਨੇ ਪ੍ਰੈਸ ਕਾਨਫਰੰਸ ਕਰ ਕਿਹਾ ਕਿ ਦੋਵਾਂ ਪਾਰਟੀਆਂ ਦੇ ਨੇਤਾਵਾਂ ਵਿਚਾਲੇ ਹੋਈ ਬੈਠਕ ਸਕਾਰਾਤਮਕ ਰਹੀ। ਇਸ ਦੌਰਾਨ ਮਹਾਰਾਸ਼ਟਰ 'ਚ ਰਾਸ਼ਟਰਪਤੀ ਸ਼ਾਸਨ ਖਤਮ ਕਰਨ 'ਤੇ ਵੀ ਚਰਚਾ ਹੋਈ। ਉਨ੍ਹਾਂ ਕਿਹਾ ਕਿ ਹਾਲੇ ਨਵੀਂ ਸਰਕਾਰ ਦੇ ਗਠਨ ਨੂੰ ਲੈ ਕੇ ਕੁਝ ਗੱਲਾਂ ਹੋਣੀਆਂ ਬਾਕੀ ਹਨ।
ਭਾਰਤ ਨੇ ਕੀਤਾ ਪ੍ਰਿਥਵੀ ਮਿਜ਼ਾਇਲ ਦਾ ਸਫਲ ਪ੍ਰੀਖਣ, 300 ਕਿਲੋਮੀਟਰ ਹੈ ਮਾਰੂ ਸਮਰੱਥਾ
NEXT STORY