ਨੈਸ਼ਨਲ ਡੈਸਕ- ਇਕ ਪਾਸੇ ਜਿੱਥੇ ਗਰਮੀ ਨੇ ਲੋਕਾਂ ਦਾ ਜਿਊਣਾ ਮੁਹਾਲ ਕੀਤਾ ਹੋਇਆ ਹੈ, ਉੱਥੇ ਹੀ ਰਾਜਧਾਨੀ ਦਿੱਲੀ ਦੇ ਵਾਸੀਆਂ ਲਈ ਇਕ ਬੁਰੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਦਿੱਲੀ ਜਲ ਬੋਰਡ ਨੇ ਕਿਹਾ ਹੈ ਕਿ ਵੀਰਵਾਰ ਨੂੰ ਡ੍ਰੇਨੇਜ ਸਿਸਟਮ ਦੀ ਰਿਪੇਅਰ ਕਾਰਨ ਰਾਜਧਾਨੀ ਦੇ ਕੁਝ ਹਿੱਸਿਆਂ ਵਿੱਚ ਪਾਣੀ ਦੀ ਸਪਲਾਈ ਨਹੀਂ ਆਵੇਗੀ।
ਬੁੱਧਵਾਰ ਨੂੰ ਜਾਰੀ ਕੀਤੇ ਗਏ ਇਕ ਬਿਆਨ 'ਚ ਦਿੱਲੀ ਜਲ ਬੋਰਡ ਨੇ ਕਿਹਾ ਕਿ ਰਾਜਘਾਟ, ਵਜ਼ੀਰਾਬਾਦ, ਸਿਗਨੇਚਰ ਬ੍ਰਿਜ, ਐੱਲ.ਐੱਨ.ਜੇ.ਪੀ. ਹਸਪਤਾਲ, ਵਿਸ਼ਵ ਸਿਹਤ ਸੰਗਠਨ (WHO), ਇੰਦਰਪ੍ਰਸਥ ਅਸਟੇਟ, ਭੈਰੋਂ ਮਾਰਗ, ਦਿੱਲੀ ਚਿੜੀਆਘਰ, ਗ੍ਰੇਟਰ ਕੈਲਾਸ਼ ਅਤੇ ਨਾਲ ਲੱਗਦੇ ਖੇਤਰਾਂ ਵਿੱਚ 22 ਮਈ ਨੂੰ ਸਵੇਰ ਅਤੇ ਸ਼ਾਮ ਨੂੰ ਪਾਣੀ ਦੀ ਸਪਲਾਈ ਨਹੀਂ ਆਵੇਗੀ।
ਇਹ ਵੀ ਪੜ੍ਹੋ- ਗਰਮੀ ਤੋਂ ਰਾਹਤ ਦਿਵਾਉਣ ਦੀ ਬਜਾਏ ਹਨੇਰੀ-ਤੂਫ਼ਾਨ ਨੇ ਢਾਹਿਆ ਕਹਿਰ, ਨਿਗਲ਼ ਲਈ 3 ਲੋਕਾਂ ਦੀ ਜਾਨ
ਬਿਆਨ ਵਿੱਚ ਅੱਗੇ ਕਿਹਾ ਗਿਆ ਹੈ ਕਿ WHO ਦੇ ਨੇੜੇ ਡਰੇਨ ਨੰਬਰ 12A ਦੇ ਪ੍ਰਵਾਹ ਨੂੰ ਰੋਕ ਰਹੀ 900 ਮਿਲੀਮੀਟਰ ਵਿਆਸ ਵਾਲੀ ਡੁਪਲੀਕੇਟ ਮੇਨ ਪਾਈਪਲਾਈਨ ਨੂੰ ਉੱਚਾ ਚੁੱਕਣ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸ ਕਾਰਨ 22 ਮਈ ਤੋਂ 24 ਘੰਟਿਆਂ ਡੁਪਲੀਕੇਟ ਮੇਨ ਪਾਈਪਲਾਈਨ ਵਿੱਚ ਪਾਣੀ ਦੀ ਸਪਲਾਈ ਬੰਦ ਕਰ ਦਿੱਤੀ ਜਾਵੇਗੀ। ਜਨਤਾ ਨੂੰ ਪਾਣੀ ਦੀ ਸਮਝਦਾਰੀ ਨਾਲ ਵਰਤੋਂ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਦਿੱਲੀ ਜਲ ਬੋਰਡ ਤੋਂ ਡਿਮਾਂਡ 'ਤੇ ਪਾਣੀ ਦੇ ਟੈਂਕਰ ਉਪਲਬਧ ਰਹਿਣਗੇ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਫ਼ੌਜ ਨੇ ਮੁਕਾਬਲੇ ਦੌਰਾਨ ਜੈਸ਼-ਏ-ਮੁਹੰਮਦ ਦੇ 2 ਅੱਤਵਾਦੀ ਕੀਤੇ ਢੇਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
WHO ਦੇ ਮੁਖੀ ਟੇਡਰੋਸ ਨੇ ਮਹਾਮਾਰੀ ਸਮਝੌਤੇ ਦੇ ਸਮਰਥਨ ਲਈ PM ਮੋਦੀ ਦੀ ਕੀਤੀ ਸ਼ਲਾਘਾ
NEXT STORY