ਨੋਇਡਾ (ਏਜੰਸੀ)- ਉੱਤਰ ਪ੍ਰਦੇਸ਼ ਦੇ ਨੋਇਡਾ 'ਚ 'ਡੀਐੱਨਡੀ ਰੂਟ' 'ਤੇ ਟਰੈਫਿਕ ਦਾ ਪ੍ਰਬੰਧਨ ਕਰ ਰਹੇ ਇਕ ਪੁਲਸ ਕਾਂਸਟੇਬਲ ਦਾ ਮੋਟਰਸਾਈਕਲ ਚੋਰੀ ਹੋ ਗਿਆ। ਇਕ ਅਧਿਕਾਰੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਕਾਂਸਟੇਬਲ ਪਵਨ ਕੁਮਾਰ ਦੀ ਸ਼ਿਕਾਇਤ 'ਤੇ ਥਾਣਾ ਫੇਜ਼-1 'ਚ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਥਾਣਾ ਇੰਚਾਰਜ ਧਰਮੇਂਦਰ ਕੁਮਾਰ ਸ਼ੁਕਲਾ ਨੇ ਸ਼ਿਕਾਇਤ ਦਾ ਹਵਾਲੇ ਤੋਂ ਦੱਸਿਆ ਕਿ ਪਵਨ ਕੁਮਾਰ ਦੀ ਸ਼ੁੱਕਰਵਾਰ ਨੂੰ ਡੀਐੱਨਡੀ ਟੋਲ ਪਲਾਜ਼ਾ ਦੇ ਨੇੜੇ ਟਰੈਫਿਕ ਵਿਵਸਥਾ ਸੰਭਾਲਣ ਦੀ ਡਿਊਟੀ ਸੀ। ਉਨ੍ਹਾਂ ਨੇ ਡੀਐੱਨਡੀ ਪੁਲ ਦੇ ਨੇੜੇ ਆਪਣਾ ਮੋਟਰਸਾਈਕਲ ਖੜ੍ਹਾ ਕੀਤਾ ਅਤੇ ਡਿਊਟੀ 'ਤੇ ਤਾਇਨਾਤ ਹੋ ਗਏ। ਉਨ੍ਹਾਂ ਦੱਸਿਆ ਕਿ ਇਸੇ ਦੌਰਾਨ ਕਿਸੇ ਅਣਪਛਾਤੇ ਵਿਅਕਤੀ ਨੇ ਉਨ੍ਹਾਂ ਦਾ ਮੋਟਰਸਾਈਕਲ ਚੋਰੀ ਕਰ ਲਿਆ। ਥਾਣਾ ਇੰਚਾਰਜ ਨੇ ਕਿਹਾ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਚੱਲ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਦੁਸ਼ਮਣ ਟੈਂਕਾਂ ਦੀ ਨਹੀਂ ਹੋਵੇਗੀ ਖ਼ੈਰ ! ਭਾਰਤੀ ਫ਼ੌਜ ਨੂੰ ਮਿਲਿਆ 'ਨਾਗਾਸਤਰ-2'
NEXT STORY