ਨਵੀਂ ਦਿੱਲੀ — ਦਿੱਲੀ ਵਿੱਚ 'ਕਾਕਰੋਚ ਜਨਤਾ ਪਾਰਟੀ' ਦੇ ਵਿਰੋਧ ਪ੍ਰਦਰਸ਼ਨ ਦੇ ਮੱਦੇਨਜ਼ਰ ਉੱਤਰ ਰੇਲਵੇ ਨੇ ਸ਼ੁੱਕਰਵਾਰ ਦੇਰ ਸ਼ਾਮ 250 ਤੋਂ ਵੱਧ ਟ੍ਰੇਨਾਂ ਰੱਦ ਕਰਨ ਦਾ ਐਲਾਨ ਕੀਤਾ ਹੈ। ਰੱਦ ਕੀਤੀਆਂ ਗਈਆਂ ਟ੍ਰੇਨਾਂ ਵਿੱਚ ਮੇਲ, ਐਕਸਪ੍ਰੈਸ ਅਤੇ ਲੋਕਲ ਟ੍ਰੇਨਾਂ ਸ਼ਾਮਲ ਹਨ।
ਰੇਲਵੇ ਬੋਰਡ ਵੱਲੋਂ ਜਾਰੀ ਅਧਿਕਾਰਤ ਸੂਚਨਾ ਅਨੁਸਾਰ, ਆਵਾਜਾਈ ਵਿੱਚ ਵਿਘਨ ਨੂੰ ਦੇਖਦੇ ਹੋਏ ਹੋਰਨਾਂ ਸੂਬਿਆਂ ਦੇ ਵੱਖ-ਵੱਖ ਸਟੇਸ਼ਨਾਂ ਤੋਂ 9 ਅਕਤੂਬਰ ਨੂੰ ਦੁਪਹਿਰ 2 ਵਜੇ ਤੋਂ ਬਾਅਦ ਚੱਲਣ ਵਾਲੀਆਂ ਅਤੇ 10 ਅਕਤੂਬਰ ਨੂੰ ਤੜਕੇ 4 ਵਜੇ ਤੋਂ ਦੁਪਹਿਰ 2 ਵਜੇ ਦਰਮਿਆਨ ਨਵੀਂ ਦਿੱਲੀ ਅਤੇ ਹਜ਼ਰਤ ਨਿਜ਼ਾਮੂਦੀਨ ਰੇਲਵੇ ਸਟੇਸ਼ਨ ਪਹੁੰਚਣ ਵਾਲੀਆਂ ਟ੍ਰੇਨਾਂ ਨੂੰ ਰੱਦ ਕਰਨ ਦਾ ਫੈਸਲਾ ਲਿਆ ਗਿਆ ਸੀ।
ਸ਼ੁਰੂਆਤ ਵਿੱਚ 38 ਮੇਲ ਅਤੇ ਐਕਸਪ੍ਰੈਸ ਟ੍ਰੇਨਾਂ ਰੱਦ ਕੀਤੀਆਂ ਗਈਆਂ ਸਨ, ਜਿਨ੍ਹਾਂ ਦੀ ਗਿਣਤੀ ਬਾਅਦ ਵਿੱਚ ਵਧਾ ਕੇ 45 ਕਰ ਦਿੱਤੀ ਗਈ। ਇਸ ਤੋਂ ਬਾਅਦ ਇੱਕ ਹੋਰ ਸੂਚਨਾ ਵਿੱਚ ਦਿੱਲੀ ਆਉਣ ਵਾਲੀਆਂ 40 ਅਤੇ ਇੱਥੋਂ ਜਾਣ ਵਾਲੀਆਂ 35 ਟ੍ਰੇਨਾਂ ਨੂੰ ਰੱਦ ਕੀਤਾ ਗਿਆ। ਸ਼ੁੱਕਰਵਾਰ ਸ਼ਾਮ ਤੱਕ ਉੱਤਰ ਰੇਲਵੇ ਨੇ ਰੱਦ ਕੀਤੀਆਂ ਟ੍ਰੇਨਾਂ ਦੀ ਕੁੱਲ ਗਿਣਤੀ ਸੋਧ ਕੇ 250 ਤੋਂ ਵੱਧ ਕਰ ਦਿੱਤੀ।
'ਰਾਸ਼ਟਰਪਤੀ ਨੇ ਸਾਡੀ ਗੱਲ ਮੰਨੀ, ਹੁਣ ਸੁਪਰੀਮ ਕੋਰਟ ਜਾਵਾਂਗੇ': ਰਾਹੁਲ ਗਾਂਧੀ ਦਾ ਵੱਡਾ ਬਿਆਨ
NEXT STORY