ਨਵੀਂ ਦਿੱਲੀ— ਅਦਾਲਤ 'ਚ ਸੁਣਵਾਈ ਦੌਰਾਨ ਉੱਚੀ ਆਵਾਜ਼ 'ਚ ਬੋਲਣ ਵਾਲੇ ਵਕੀਲਾਂ ਦੀ ਹੁਣ ਖੈਰ ਨਹੀਂ ਹੋਵੇਗੀ। ਸੁਪਰੀਮ ਕੋਰਟ ਨੇ ਅਜਿਹੇ ਵਕੀਲਾਂ ਖਿਲਾਫ ਸਖ਼ਤ ਰੁਖ ਅਪਣਾ ਲਿਆ ਹੈ। ਚੋਟੀ ਅਦਾਲਤ ਨੇ ਕਿਹਾ ਕਿ ਇਸ ਤਰ੍ਹਾਂ ਦਾ ਰਵੱਈਆ ਬਹੁਤ ਸ਼ਰਮਨਾਕ ਹੈ ਅਤੇ ਇਸ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਹਾਲ ਹੀ ਦੇ ਦਿਨਾਂ 'ਚ ਕੁੱਝ ਬਹੁਤ ਮੱਹਤਵਪੂਰਣ ਮਾਮਲਿਆਂ ਦੀ ਸੁਣਵਾਈ ਦੌਰਾਨ ਕੁੱਝ ਸੀਨੀਅਰ ਵਕੀਲਾਂ ਵਲੋਂ ਇਕ ਦੂਜੇ ਖਿਲਾਫ ਉੱਚੀ ਆਵਾਜ਼ 'ਚ ਬੋਲਣ ਅਤੇ ਜੱਜਾਂ 'ਤੇ ਕਥਿਤ ਰੂਪ ਨਾਲ ਧੌਂਸ ਜਮਾਉਣ ਦੀਆਂ ਘਟਨਾਵਾਂ ਦੇਖਣ ਨੂੰ ਮਿਲੀਆਂ ਸਨ। ਜਿਸ ਤੋਂ ਸੁਪਰੀਮ ਕੋਰਟ ਬਹੁਤ ਖਫਾ ਹੋ ਗਿਆ ਹੈ ਅਤੇ ਵਕੀਲਾਂ ਨੂੰ ਸਖ਼ਤ ਰੁਖ 'ਚ ਚੇਤਾਵਨੀ ਦਿੱਤੀ।
ਵੀਰਵਾਰ ਨੂੰ ਸੁਪਰੀਮ ਕੋਰਟ ਨੇ ਆਪਣੀ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਕਿਹਾ ਕਿ ਵਕੀਲਾਂ ਦਾ ਅਜਿਹਾ ਵਿਵਹਾਰ ਬਹੁਤ ਸ਼ਰਮਨਾਕ ਹੈ ਅਤੇ ਇਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਦਰਅਸਲ ਚੀਫ ਜਸਟਿਸ ਦੀਪਕ ਮਿਸ਼ਰਾ ਦੀ ਅਗਵਾਈ ਵਾਲੀ 5 ਮੈਂਬਰੀ ਸੰਵਿਧਾਨਕ ਬੈਠਕ ਰਾਮ ਜਨਮਭੂਮੀ-ਬਾਬਰੀ ਮਸਜਿਦ ਵਿਵਾਦਿਤ ਸਥਾਨ ਦੇ ਮਾਲਿਕਾਨਾ ਹੱਕ ਅਤੇ ਦਿੱਲੀ-ਕੇਂਦਰ ਵਿਚਾਲੇ ਵਿਵਾਦ ਜਿਹੇ ਮਾਮਲਿਆਂ ਦੀ ਸੁਣਵਾਈ ਦੌਰਾਨ ਸੀਨੀਅਰ ਵਕੀਲਾਂ ਵਲੋਂ ਉੱਚੀ ਆਵਾਜ਼ 'ਚ ਬੋਲਣ ਦੀਆਂ ਵੱਧਦੀਆਂ ਘਟਨਾਵਾਂ ਤੋਂ ਨਾਰਾਜ਼ ਹੈ।
ਬੁਜ਼ੁਰਗਾਂ ਨਾਲ ਹੋਣ ਵਾਲੇ ਅਪਰਾਧ ਮਾਮਲੇ 'ਚ ਦੇਸ਼ ਦਾ ਇਹ ਸੂਬਾ ਹੈ ਦੂਜੇ ਨੰਬਰ 'ਤੇ
NEXT STORY