ਨੈਸ਼ਨਲ ਡੈਸਕ— ਰਾਜਸਥਾਨ ਦੇ ਸ਼ਹਿਰੀ ਵਿਕਾਸ ਮੰਤਰੀ ਸ਼ਾਂਤੀ ਧਾਰੀਵਾਲ ਅਤੇ ਮੇਅਰ ਮੁਨੇਸ਼ ਗੁੱਜਰ ਨੇ ਸ਼ਨੀਵਾਰ ਨੂੰ ਆਧੁਨਿਕ ਰੋਡ ਸਵੀਪਰ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ’ਤੇ ਧਾਰੀਵਾਲ ਨੇ ਕਿਹਾ ਕਿ ਇਹ ਰੋਡ ਸਵੀਪਰ ਆਧੁਨਿਕ ਹੈ। ਜੈਪੁਰ ’ਚ ਜੇਕਰ ਇਹ ਪ੍ਰਯੋਗ ਸਫਲ ਰਿਹਾ ਤਾਂ ਹੋਰ ਸ਼ਹਿਰਾਂ ਲਈ ਵੀ ਇਸ ਤਰ੍ਹਾਂ ਦੀਆਂ ਮਸ਼ੀਨਾਂ ਖ਼ਰੀਦਣ ਦਾ ਸਰਕਾਰ ਮੰਨ ਬਣਾ ਸਕਦੀ ਹੈ। ਧਾਰੀਵਾਲ ਨੇ ਮੇਅਰ ਮੁਨੇਸ਼ ਗੁੱਜਰ ਅਤੇ ਕਮਿਸ਼ਨਰ ਅਵਧੇਸ਼ ਮੀਨਾ ਨੂੰ ਆਟੋਮੈਟਿਕ ਆਧੁਨਿਕ ਰੋਡ ਸਵੀਪਿੰਗ ਮਸ਼ੀਨ ਦੀ ਚਾਬੀ ਵੀ ਸੌਂਪੀ। ਮੇਅਰ ਮੁਨੇਸ਼ ਗੁੱਜਰ ਨੇ ਕਿਹਾ ਕਿ ਸਾਡਾ ਮਕਸਦ ਸ਼ਹਿਰ ਨੂੰ ਸਾਫ਼ ਸੁਥਰਾ ਬਣਾਉਣਾ ਹੈ। ਹੈਰੀਟੇਜ ਨਗਰ ਨਿਗਮ ਸਫ਼ਾਈ ਸਰਵੇਖਣ ’ਚ ਪਹਿਲੇ ਨੰਬਰ ’ਤੇ ਆਉਣਾ ਹੈ।
ਨਗਰ ਨਿਗਮ ਕਮਿਸ਼ਨਰ ਅਵਧੇਸ਼ ਮੀਨਾ ਨੇ ਦੱਸਿਆ ਕਿ ਇਹ ਮਸ਼ੀਨ ਸਮਾਰਟ ਸਿਟੀ ਦੇ ਸਹਿਯੋਗ ਨਾਲ ਸਾਲਿਡ ਵੇਸਟ ਮੈਨੇਜਮੈਂਟ ਤਹਿਤ ਖ਼ਰੀਦੀ ਗਈ ਹੈ, ਇਹ ਪੂਰੀ ਤਰ੍ਹਾਂ ਨਾਲ ਆਟੋਮੈਟਿਕ ਆਧੁਨਿਕ ਰੋਡ ਸਵੀਪਿੰਗ ਮਸ਼ੀਨ ਹੈ। ਇਸ ਨੂੰ 2 ਕਰੋੜ 10 ਲੱਖ ਰੁਪਏ ਦੀ ਲਾਗਤ ਨਾਲ ਖਰੀਦਿਆ ਗਿਆ ਹੈ। ਇਹ ਮਸ਼ੀਨ ਰਾਤ ਨੂੰ ਸ਼ਹਿਰ ਦੀ ਸਫ਼ਾਈ ਕਰੇਗੀ। ਇਸ ਨਾਲ ਰਾਤ ਨੂੰ ਰੌਲਾ ਵੀ ਘੱਟ ਜਾਵੇਗਾ। ਇਸ ਦੇ ਨਾਲ ਹੀ ਇਕ ਘੰਟੇ ’ਚ 10 ਕਿਲੋਮੀਟਰ ਸੜਕ ਸਾਫ਼ ਕਰ ਦਿੱਤੀ ਜਾਵੇਗੀ।
ਓਵੈਸੀ ਦੇ ਕਾਫ਼ਲੇ 'ਤੇ ਹਮਲਾ ਮਾਮਲਾ : ਪੁਲਸ ਨੇ ਹਮਲਾਵਰਾਂ ਨੂੰ ਪਿਸਤੌਲ ਵੇਚਣ ਵਾਲਾ ਕੀਤਾ ਗ੍ਰਿਫ਼ਤਾਰ
NEXT STORY