ਨਵੀਂ ਦਿੱਲੀ—ਸਰਕਾਰ ਨੇ ਓਪਨ ਸਕੂਲ ਪ੍ਰੀਖਿਆ ਦੇ ਲਈ ਹੁਣ ਆਧਾਰ ਕਾਰਡ ਜ਼ਰੂਰੀ ਕਰ ਦਿੱਤਾ ਹੈ। ਐਚ.ਆਰ.ਡੀ. ਮੰਤਰਾਲੇ ਦੀ ਮਨਜ਼ੂਰੀ ਦੇ ਬਾਅਦ ਐਨ.ਆਈ.ਓ.ਐਸ. ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਹੁਣ ਨੈਸ਼ਨਲ ਇੰਸਟੀਚਿਊਟ ਆਫ ਓਪਨ ਲਰਨਿੰਗ (ਐਨ.ਆਈ.ਓ.ਐਸ.) ਨੇ ਅਗਲੀ ਪ੍ਰੀਖਿਆ 'ਚ ਬੈਠਣ ਵਾਲੇ ਉਮੀਦਵਾਰਾਂ ਦੇ ਲਈ ਆਧਾਰ ਕਾਰਡ ਜ਼ਰੂਰੀ ਕਰਨ ਦਾ ਫੈਸਲਾ ਲਿਆ ਹੈ। ਅਸਲ 'ਚ ਸਰਕਾਰ ਨੇ ਇਸ ਆਧਾਰ ਨੂੰ ਜ਼ਰੂਰੀ ਇਸ ਲਈ ਕੀਤਾ ਹੈ ਕਿ ਤਾਂਕਿ ਕੋਈ ਜਾਅਲੀ ਉਮੀਦਵਾਰ ਕਿਸੇ ਹੋਰ ਦੇ ਬਦਲੇ ਪ੍ਰੀਖਿਆ ਨਾ ਦੇਵੇ।
ਮਾਰਚ 'ਚ ਕੀਤਾ ਸੀ ਵਿਦਿਆਰਥੀਆਂ ਨੇ ਫਰਜ਼ੀਵਾੜਾ
ਮਾਰਚ 'ਚ ਹੋਏ ਪ੍ਰੀਖਿਆ ਦੌਰਾਨ ਨਿਰੱਖਣ ਦਲ ਦੀ ਜਾਂਚ 'ਚ ਪਤਾ ਲੱਗਿਆ ਸੀ ਕਿ ਜਿਸ ਵਿਦਿਆਰਥੀ ਨੂੰ ਪ੍ਰੀਖਿਆ 'ਚ ਬੈਠਣਾ ਸੀ, ਉਸ ਦੀ ਥਾਂ ਕੋਈ ਹੋਰ ਵਿਦਿਆਰਥੀ ਪੇਪਰ ਦੇ ਰਿਹਾ ਸੀ। ਅਧਿਕਾਰੀ ਨੇ ਦੱਸਿਆ ਕਿ ਪ੍ਰੀਖਿਆ ਕੇਂਦਰਾਂ 'ਤੇ ਸਕੈਨਰ ਮਸ਼ੀਨ ਵੀ ਲਗਾਈ ਜਾਵੇਗੀ ਅਤੇ ਕੇਵਲ ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੀਖਿਆ 'ਚ ਬੈਠਣ ਦਿੱਤਾ ਜਾਵੇਗਾ, ਜਿਨ੍ਹਾਂ ਦੇ ਫਿੰਗਰ ਪ੍ਰਿੰਟਸ ਮੈਚ ਕਰਨਗੇ। ਐਨ.ਆਈ.ਓ.ਐਸ. ਨੇ ਫੈਸਲਾ ਕੀਤਾ ਹੈ ਕਿ ਜਿਨ੍ਹਾਂ ਸਕੂਲਾਂ 'ਚ ਸੀ.ਸੀ.ਟੀ.ਵੀ. ਸੁਵਿਧਾ ਉਪਲੱਬਧ ਨਹੀਂ ਹੈ, ਉਨ੍ਹਾਂ ਸਕੂਲਾਂ ਨੂੰ ਪ੍ਰੀਖਿਆ ਕੇਂਦਰ ਨਹੀਂ ਬਣਾਇਆ ਜਾਵੇਗਾ। ਅਧਿਕਾਰੀ ਨੇ ਕਿਹਾ ਕਿ ਸੀ.ਸੀ.ਟੀ.ਵੀ. ਦੇ ਹੋਣ ਨਾਲ ਵੀਡੀਓ ਫੋਟੋ ਮਿਲ ਸਕੇਗਾ, ਜਿਸ ਨਾਲ ਭਵਿੱਖ 'ਚ ਲੋੜ ਪੈਣ 'ਤੇ ਉਸ ਫੋਟੋ ਨੂੰ ਵਰਤਿਆ ਜਾ ਸਕੇ।
ਡੇਰਾ ਮੁਖੀ ਰਾਮ ਰਹੀਮ: 5 ਕਰੋੜ ਭਗਤਾਂ ਦੇ ਬਾਬੇ ਦੀਆਂ 5 ਫਿਲਮਾਂ ਰਿਲੀਜ਼, 6ਵੀਂ ਤਿਆਰ
NEXT STORY