ਨਵੀਂ ਦਿੱਲੀ/ਹਰਿਆਣਾ— ਬਾਬਾ ਗੁਰਮੀਤ ਰਾਮ ਰਹੀਮ ਸਿੰਘ ਦਾ ਡੇਰਾ ਸੱਚਾ ਸੌਦਾ ਆਸ਼ਰਮ ਲਗਭਗ 68 ਸਾਲਾਂ ਤੋਂ ਚੱਲ ਰਿਹਾ ਹੈ। ਕਿਹਾ ਜਾਂਦਾ ਹੈ ਕਿ ਡੇਰਾ ਸੱਚਾ ਸੌਦਾ ਦਾ ਸਾਮਰਾਜ ਦੇਸ਼ ਤੋਂ ਲੈ ਕੇ ਵਿਦੇਸ਼ ਤੱਕ ਫੈਲਿਆ ਹੈ। ਅਮਰੀਕਾ, ਕੈਨੇਡਾ, ਇੰਗਲੈਂਡ, ਆਸਟ੍ਰੇਲੀਆ ਅਤੇ ਯੂ.ਏ.ਈ. ਤੱਕ ਇਸ ਦੇ ਆਸ਼ਰਮ ਅਤੇ ਪੈਰੋਕਾਰ ਹਨ। ਦਾਅਵਾ ਤਾਂ ਇੱਥੇ ਤੱਕ ਕੀਤਾ ਜਾਂਦਾ ਹੈ ਕਿ ਦੁਨੀਆ ਭਰ 'ਚ ਡੇਰੇ ਦੇ ਕਰੀਬ 5 ਕਰੋੜ ਪੈਰੋਕਾਰ ਹਨ, ਜਿਨ੍ਹਾਂ 'ਚੋਂ ਕਰੀਬ 25 ਲੱਖ ਪੈਰੋਕਾਰ ਤਾਂ ਇਕੱਲੇ ਹਰਿਆਣਾ 'ਚ ਹਨ। ਰਾਮ ਰਹੀਮ ਸਿਰਫ ਬਾਬਾ ਹੀ ਨਹੀਂ ਹੀਰੋ ਵੀ ਹਨ। ਉਨ੍ਹਾਂ ਦੀਆਂ ਹੁਣ ਤੱਕ ਕਰੀਬ 5 ਫਿਲਮਾਂ ਰਿਲੀਜ਼ ਹੋ ਚੁਕੀਆਂ ਹਨ ਅਤੇ 6ਵੀਂ ਤਿਆਰ ਹੈ। ਜਦੋਂ ਵੀ ਬਾਬਾ ਦੀ ਕੋਈ ਫਿਲਮ ਰਿਲੀਜ਼ ਹੁੰਦੀ ਹੈ ਤਾਂ ਪੈਰੋਕਾਰ ਪੂਰੀ ਥੀਏਟਰ ਤੱਕ ਬੁੱਕ ਕਰਵਾ ਲੈਂਦੇ ਹਨ ਤਾਂ ਕਈ ਤਾਂ ਮਹੀਨਾ-ਮਹੀਨਾ ਪਹਿਲਾਂ ਹੀ ਐਡਵਾਂਸ ਬੁਕਿੰਗ ਕਰਵਾ ਲੈਂਦੇ ਹਨ।
'ਐੱਮ.ਐੱਸ.ਜੀ.- ਦਿ ਮੈਸੇਂਜਰ', 'ਐੱਮ.ਐੱਸ.ਜੀ.- ਦਿ ਮੈਸੇਂਜਰ-2', 'ਐੱਮ.ਐੱਸ.ਜੀ.- ਦਿ ਵਾਰੀਅਰ ਲਾਇਨ ਹਾਰਟ', 'ਹਿੰਦ ਦਾ ਨਾਪਾਕ ਨੂੰ ਜਵਾਬ', 'ਐੱਮ.ਐੱਸ.ਜੀ.-ਜੱਟੂ ਇੰਜੀਨੀਅਰ' ਨੇ ਲਗਭਗ ਇਕ ਹਜ਼ਾਰ ਕਰੋੜ ਰੁਪਏ ਦਾ ਕਾਰੋਬਾਰ ਕੀਤਾ। ਉਨ੍ਹਾਂ ਦੀ 6ਵੀਂ ਫਿਲਮ 'ਐੱਮ.ਐੱਸ.ਜੀ.- ਦਿ ਗੁਰੂਕੁਲ ਆਨਲਾਈਨ' ਵੀ ਲਗਭਗ ਤਿਆਰ ਹੈ। ਜ਼ਿਕਰਯੋਗ ਹੈ ਕਿ ਰਾਮ ਰਹੀਮ 'ਤੇ ਸਾਧਵੀ ਨਾਲ ਯੌਨ ਸ਼ੋਸ਼ਣ ਅਤੇ ਪੱਤਰਕਾਰ ਰਾਮਚੰਦਰ ਦੇ ਕਤਲ ਦਾ ਦੋਸ਼ ਹੈ। 25 ਅਗਸਤ ਨੂੰ ਪੰਚਕੂਲਾ ਸਥਿਤ ਸੀ.ਬੀ.ਆਈ. ਕੋਰਟ 'ਚ ਬਾਬਾ 'ਤੇ ਫੈਸਲਾ ਆਉਣਾ ਹੈ।
ਫੈਸਲਾ 25 ਅਗਸਤ :ਪੰਚਕੂਲਾ ਪਹੁੰਚੇ 3 ਲੱਖ ਡੇਰਾ ਪ੍ਰੇਮੀ, 6 ਲੱਖ ਡੇਰਾ ਪ੍ਰੇਮੀਆਂ ਦੇ ਹੋਰ ਪੁਹੰਚਣ ਦੀ ਉਮੀਦ
NEXT STORY