ਨੈਸ਼ਨਲ ਡੈਸਕ-ਦੇਸ਼ 'ਚ ਓਮੀਕ੍ਰੋਨ ਦਾ ਖਤਰਾ ਵਧਦਾ ਜਾ ਰਿਹਾ ਹੈ। ਮਹਾਰਾਸ਼ਟਰ, ਦਿੱਲੀ, ਕਰਨਾਟਕ, ਗੁਜਰਾਤ ਵਰਗੇ ਸੂਬਿਆਂ ਤੋਂ ਬਾਅਦ ਹੁਣ ਕੇਰਲ 'ਚ ਓਮੀਕ੍ਰੋਨ ਪਹੁੰਚ ਚੁੱਕਿਆ ਹੈ। ਕੇਰਲ ਦੇ ਕੋਚੀ 'ਚ ਓਮੀਕ੍ਰੋਨ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ, ਓਮੀਕ੍ਰੋਨ ਇਨਫੈਕਟਿਡ ਵਿਅਕਤੀ ਹਾਲ ਹੀ 'ਚ ਬ੍ਰਿਟੇਨ ਤੋਂ ਪਰਤਿਆ ਹੈ।
ਇਹ ਵੀ ਪੜ੍ਹੋ : ਓਮੀਕ੍ਰੋਨ : ਬ੍ਰਿਟੇਨ 'ਚ 30 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਲਈ ਸੋਮਵਾਰ ਤੋਂ ਬੂਸਟਰ ਖੁਰਾਕ ਦੀ ਬੁਕਿੰਗ ਹੋਵੇਗੀ ਸ਼ੁਰੂ
ਦੇਸ਼ 'ਚ ਹੁਣ ਤੱਕ ਓਮੀਕ੍ਰੋਨ ਦੇ 38 ਮਾਮਲ ਸਾਹਮਣੇ ਆ ਚੁੱਕੇ ਹਨ। ਐਤਵਾਰ ਨੂੰ ਇਹ ਪੰਜਵਾਂ ਮਾਮਲਾ ਰਿਪੋਰਟ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਆਂਧਰ ਪ੍ਰਦੇਸ਼ ਅਤੇ ਚੰਡੀਗੜ੍ਹ 'ਚ ਐਤਵਾਰ ਨੂੰ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਦੇ ਇਕ-ਇਕ ਮਾਮਲੇ ਦੀ ਪੁਸ਼ਟੀ ਹੋਈ ਹੈ। ਦੋਵਾਂ ਥਾਵਾਂ 'ਤੇ ਵਾਇਰਸ ਦੇ ਇਸ ਨਵੇਂ ਵੇਰੀਐਂਟ ਦਾ ਪਹਿਲਾ ਮਾਮਲਾ ਸਾਹਮਣਾ ਆਇਆ ਹੈ।
ਇਹ ਵੀ ਪੜ੍ਹੋ : ਮਨੁੱਖੀ ਅਧਿਕਾਰਾਂ ਦੀ ਉਲੰਘਣਾ 'ਤੇ ਅਮਰੀਕਾ ਨੇ ਦੋ ਸ਼੍ਰੀਲੰਕਾਈ ਫੌਜੀ ਅਧਿਕਾਰੀਆਂ 'ਤੇ ਲਾਈ ਪਾਬੰਦੀ
ਇਸ ਤੋਂ ਇਲ਼ਾਵਾ ਮਹਾਰਾਸ਼ਟਰਾ ਅਤੇ ਕਰਨਾਟਕ 'ਚ ਓਮੀਕ੍ਰੋਨ ਦਾ ਇਕ-ਇਕ ਹੋਰ ਮਰੀਜ਼ ਮਿਲਣ ਤੋਂ ਬਾਅਦ ਦੇਸ਼ 'ਚ ਅਜਿਹੇ ਮਾਮਲਿਆਂ ਦੀ ਗਿਣਤੀ ਵਧ ਕੇ 37 ਹੋ ਗਈ ਹੈ। ਵਿਦੇਸ਼ ਤੋਂ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਚੰਡੀਗੜ੍ਹ ਪਹੁੰਚੇ 20 ਸਾਲਾ ਇਕ ਨੌਜਵਾਨ ਦੇ ਕੋਰੋਨਾ ਵਾਇਰਸ ਦੇ ਓਮੀਕ੍ਰੋਨ ਵੇਰੀਐਂਟ ਨਾਲ ਇਨਫੈਕਟਿਡ ਹੋਣ ਦੀ ਪੁਸ਼ਟੀ ਹੋਈ ਹੈ।
ਇਹ ਵੀ ਪੜ੍ਹੋ : ਯੂਕ੍ਰੇਨ ਵਿਰੁੱਧ ਕਾਰਵਾਈ ਦੀ ਰੂਸ ਨੂੰ ਚੁਕਾਉਣੀ ਪਵੇਗੀ ਵੱਡੀ ਕੀਮਤ : ਬ੍ਰਿਟੇਨ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਹੈਲੀਕਾਪਟਰ ਹਾਦਸੇ ’ਚ ਸ਼ਹੀਦ ਲਾਂਸ ਨਾਇਕ ਤੇਜਾ ਨੂੰ ਆਖ਼ਰੀ ਸਲਾਮ, ਹਰ ਅੱਖ ਹੋਈ ਨਮ
NEXT STORY