ਨੈਸ਼ਨਲ ਡੈਸਕ - ਕੁਲਸੇਕਰਾਪੱਟਿਨਮ ਤਾਮਿਲਨਾਡੂ ਦਾ ਤਟੀ ਕਸਬਾ ਹੈ। ਇਹ ਪ੍ਰਸਿੱਧ ਥੂਥੁਕੁੜੀ ਜ਼ਿਲ੍ਹੇ ਵਿੱਚ ਹੈ। ਜਿਸ ਨੂੰ ਪਹਿਲਾਂ ਤੁਤੀਕੋਰੀਨ ਕਿਹਾ ਜਾਂਦਾ ਸੀ। ਮੈਸੂਰ ਤੋਂ ਬਾਅਦ ਸਿਰਫ ਇਸੇ ਸ਼ਹਿਰ ਦਾ ਦੁਸ਼ਹਿਰਾ ਬਹੁਤ ਜ਼ਿਆਦਾ ਪ੍ਰਸਿੱਧ ਹੈ। ਇਥੇ 12 ਦਿਨਾਂ ਤੱਕ ਦੁਸ਼ਹਿਰਾ ਮਨਾਇਆ ਜਾਂਦਾ ਹੈ। ਆਪਣੇ ਮੋਤੀਆਂ ਲਈ ਜਾਣਿਆ ਜਾਣ ਵਾਲਾ ਤੁਤੀਕੋਰੀਨ ਹੁਣ ਰਾਕੇਟ ਲਾਂਚ ਲਈ ਵੀ ਜਾਣਿਆ ਜਾਵੇਗਾ। ਹੁਣ ਇਥੋਂ ਛੋਟੇ ਰਾਕੇਟ ਜਿਵੇਂ ASLV ਅਤੇ SSLV ਛੱਡੇ ਜਾਣਗੇ। ਨਾਲ ਹੀ ਪ੍ਰਾਈਵੇਟ ਰਾਕੇਟਾਂ ਨੂੰ ਛੱਡਣ ਦੀ ਵੀ ਵਿਵਸਥਾ ਕੀਤੀ ਜਾਵੇਗੀ।
ਇਹ ਵੀ ਪੜ੍ਹੋ - 2040 ਤੱਕ ਚੰਨ 'ਤੇ ਕਦਮ ਰੱਖਣਗੇ ਭਾਰਤੀ!, ਇਸਰੋ ਮੁਖੀ ਨੇ ਜਤਾਈ ਉਮੀਦ
ਦੇਸ਼ ਦਾ ਦੂਜੇ ਸਪੇਸਪੋਰਟ 2000 ਏਕੜ ਜ਼ਮੀਨ ਵਿੱਚ ਬਣੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 28 ਫਰਵਰੀ ਨੂੰ ਇਸ ਦਾ ਨੀਂਹ ਪੱਥਰ ਰੱਖਣਗੇ। ਇਹ ਪ੍ਰੋਜੈਕਟ ਤਾਮਿਲਨਾਡੂ ਵਿੱਚ ਵਿਗਿਆਨ ਅਤੇ ਤਕਨਾਲੋਜੀ ਨੂੰ ਉਤਸ਼ਾਹਿਤ ਕਰੇਗਾ। ਸ਼੍ਰੀਹਰੀਕੋਟਾ ਵਿੱਚ ਦੋ ਲਾਂਚ ਪੈਡ ਹਨ। ਇਸ ਤੋਂ ਇਲਾਵਾ ਸਾਰੀਆਂ ਲਾਂਚਿੰਗਾਂ ਲਈ ਇੱਕ ਵੱਖਰਾ ਅਸਥਾਈ ਲਾਂਚ ਪੈਡ ਬਣਾਉਣਾ ਪੈਂਦਾ ਹੈ ਜਾਂ ਦੋਵਾਂ ਵਿੱਚੋਂ ਕਿਸੇ ਇੱਕ ਦੀ ਵਰਤੋਂ ਕਰਨੀ ਪੈਂਦੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
2040 ਤੱਕ ਚੰਨ 'ਤੇ ਕਦਮ ਰੱਖਣਗੇ ਭਾਰਤੀ!, ਇਸਰੋ ਮੁਖੀ ਨੇ ਜਤਾਈ ਉਮੀਦ
NEXT STORY