ਨਵੀਂ ਦਿੱਲੀ- ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਲੋਕ ਸਭਾ 'ਚ 'ਵਨ ਨੇਸ਼ਨ, ਵਨ ਇਲੈਕਸ਼ਨ' ਲਈ ਸੰਵਿਧਾਨ ਸੋਧ ਬਿੱਲ ਪੇਸ਼ ਕੀਤਾ। ਲੋਕ ਸਭਾ 'ਚ 'ਵਨ ਨੇਸ਼ਨ, ਵਨ ਇਲੈਕਸ਼ਨ' ਬਿੱਲ ਨੂੰ ਲੈ ਕੇ ਵੋਟਿੰਗ ਹੋ ਰਹੀ ਹੈ। ਪਹਿਲੀ ਵਾਰ ਲੋਕ ਸਭਾ 'ਚ ਇਲੈਕਟ੍ਰਾਨਿਕ ਡਿਵੀਜ਼ਨ ਹੋਵੇਗਾ। ਲੋਕ ਸਭਾ ਜਨਰਲ ਸਕੱਤਰ ਉਤਪਲ ਕੁਮਾਰ ਸਿੰਘ ਨੇ ਦੱਸਿਆ ਕਿ ਕਿਵੇਂ ਸੰਸਦ ਮੈਂਬਰਾਂ ਨੂੰ ਵੋਟ ਕਰਨਾ ਹੈ ਅਤੇ ਕਿਹੜੀ ਸਥਿਤੀ 'ਚ ਸੰਸਦ ਮੈਂਬਰਾਂ ਦਾ ਵੋਟ ਨਾਮਨਜ਼ੂਰ ਹੋ ਸਕਦਾ ਹੈ। ਲੋਕ ਸਭਾ 'ਚ ਪਹਿਲੀ ਵਾਰ ਕਿਸੇ ਬਿੱਲ (ਵਨ ਨੇਸ਼ਨ, ਵਨ ਇਲੈਕਸ਼ਨ ਬਿੱਲ) ਨੂੰ ਲੈ ਕੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ ਨਾਲ ਵੋਟਿੰਗ ਹੋਈ। ਸੰਸਦ ਮੈਂਬਰਾਂ ਤੋਂ ਪੁੱਛਿਆ ਗਿਆ ਕਿ ਕੌਣ-ਕੌਣ ਇਸ ਬਿੱਲ ਨੂੰ ਜੁਆਇੰਟ ਪਾਰਲੀਆਮੈਂਟ ਕਮੇਟੀ (ਜੇਪੀਸੀ) ਕੋਲ ਭੇਜਣਾ ਚਾਹੁੰਦਾ ਹੈ। ਇਸ ਸਵਾਲ ਦੇ ਹਾਂ 'ਚ 220, ਨਾ 'ਤੇ 149 ਵੋਟ ਪਏ। ਸਦਨ 'ਚ ਹਾਜ਼ਰ ਸੰਸਦ ਮੈਂਬਰਾਂ ਦੀ ਕੁੱਲ ਗਿਣਤੀ 369 ਹੈ। ਬਿੱਲ ਨੂੰ ਕਾਨੂੰਨ ਮੰਤਰੀ ਨੇ ਦੇਸ਼ 'ਚ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਇਕੱਠੇ ਕਰਵਾਉਣ ਦੇ ਪ੍ਰਬੰਧ ਵਾਲੇ 'ਸੰਵਿਧਾਨ (129ਵਾਂ ਸੋਧ) ਬਿੱਲ, 2024' ਅਤੇ ਉਸ ਨਾਲ ਜੁੜੇ 'ਸੰਘ ਰਾਜ ਖੇਤਰ ਕਾਨੂੰਨ (ਸੋਧ) ਬਿੱਲ, 2024' ਨੂੰ ਮੁੜ ਸਥਾਪਤ ਕਰਨ ਲਈ ਸੰਸਦ ਦੇ ਹੇਠਲੇ ਸਦਨ 'ਚ ਪੇਸ਼ ਕੀਤਾ।
ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਕਿਹਾ,''ਇਕੱਠੇ ਚੋਣਾਂ ਕਰਵਾਉਣ ਨਾਲ ਸੰਬੰਧਤ ਪ੍ਰਸਤਾਵਿਤ ਬਿੱਲ ਸੂਬਿਆਂ ਦੀਆਂ ਸ਼ਕਤੀਆਂ ਨੂੰ ਖੋਹਣ ਵਾਲਾ ਨਹੀਂ ਹੈ, ਇਹ ਬਿੱਲ ਪੂਰੀ ਤਰ੍ਹਾਂ ਸੰਵਿਧਾਨ ਮੁਤਾਬਕ ਹੈ। ਉੱਥੇ ਹੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਜੇਕਰ ਵਿਰੋਧੀ ਧਿਰ ਇਸ ਬਿੱਲ ਨੂੰ ਜੁਆਇੰਟ ਪਾਰਲੀਆਮੈਂਟ ਕਮੇਟੀ (ਜੇਪੀਸੀ) ਕੋਲ ਭੇਜਣਾ ਚਾਹੁੰਦਾ ਹੈ ਤਾਂ ਅਸੀਂ ਇਸ ਬਿੱਲ ਨੂੰ ਜੇ.ਪੀ.ਸੀ. 'ਚ ਭੇਜਣ ਲਈ ਤਿਆਰ ਹਾਂ।'' ਜਦੋਂ ਲੋਕ ਸਭਾ 'ਚ ਇਹ ਬਿੱਲ ਪੇਸ਼ ਕੀਤਾ ਗਿਆ ਤਾਂ ਕਾਂਗਰਸ, ਤ੍ਰਿਣਮੂਲ ਕਾਂਗਰਸ, ਸਮਾਜਵਾਦੀ ਪਾਰਟੀ, ਸ਼ਿਵ ਸੈਨਾ ਊਧਵ ਧਿਰ ਸਮੇਤ ਕਈ ਵਿਰੋਧੀ ਦਲਾਂ ਨੇ ਇਸ ਦਾ ਵਿਰੋਧ ਕੀਤਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਈ ਸਕੂਲਾਂ ਨੂੰ ਮਿਲੀ ਬੰਬ ਨਾਲ ਉਡਾਣ ਦੀ ਧਮਕੀ, 9 ਦਿਨਾਂ 'ਚ 5ਵੀਂ ਘਟਨਾ
NEXT STORY