ਮਹਾਰਾਸ਼ਟਰ— ਕੋਰੋਨਾ ਦਾ ਦੌਰ ਚੱਲ ਰਿਹਾ ਹੈ ਤਾਂ ਅਜਿਹੇ ਵਿਚ ਸਾਡੇ ਸਾਰਿਆਂ ਲਈ ਹੱਥਾਂ ਨੂੰ ਸਾਫ ਰੱਖਣਾ, ਭੀੜ ਤੋਂ ਬੱਚਣਾ ਅਤੇ ਮਾਸਕ ਪਹਿਨ ਕੇ ਰੱਖਣਾ ਬੇਹੱਦ ਜ਼ਰੂਰੀ ਹੈ। ਕੋਰੋਨਾ ਵਾਇਰਸ ਤੋਂ ਬੱਚਣ ਦਾ ਇਹ ਹੀ ਇਕੋਂ-ਇਕ ਉਪਾਅ ਹੈ। ਖੁਦ ਨੂੰ ਕਿਵੇਂ ਸੁਰੱਖਿਅਤ ਰੱਖਣਾ ਹੈ, ਇਹ ਹੁਣ ਸਾਡੇ ਹੱਥ ਵਿਚ ਹੈ। ਤਾਲਾਬੰਦੀ ਤੋਂ ਬਾਅਦ ਅਸੀਂ ਅਨਲਾਕ ਹੋ ਗਏ ਹਾਂ ਤਾਂ ਅਜਿਹੇ ਵਿਚ ਸਾਵਧਾਨੀ ਵਰਤਣੀ ਹੋਰ ਵੀ ਜ਼ਰੂਰੀ ਹੋ ਜਾਂਦੀ ਹੈ। ਇਸ ਦਰਮਿਆਨ ਭਾਰਤੀ ਬਿਜ਼ਨੈੱਸਮੈਨ ਆਨੰਦ ਮਹਿੰਦਰਾ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜੋ ਕਿ ਬੇਹੱਦ ਬੇਮਿਸਾਲ ਹੈ। ਦੱਸ ਦੇਈਏ ਆਨੰਦ ਮਹਿੰਦਰਾ, ਮਹਿੰਦਰਾ ਗਰੁੱਪ ਦੇ ਚੇਅਰਮੈਨ ਹਨ।
ਉਨ੍ਹਾਂ ਵਲੋਂ ਸ਼ੇਅਰ ਕੀਤੀ ਗਈ ਇਹ ਵੀਡੀਓ ਇਕ ਅਜਿਹੇ ਆਟੋ ਰਿਕਸ਼ਾ ਦੀ ਹੈ, ਜਿਸ ਵਿਚ ਵਾਈ-ਫਾਈ, ਹੈੱਡ ਵਾਸ਼ ਬੇਸਿਨ, ਸੈਨੇਟਾਈਜ਼ਰ ਅਤੇ ਗਮਲਿਆਂ ਨਾਲ ਗਿਲੇ ਅਤੇ ਸੁੱਕੇ ਕੂੜੇ ਲਈ ਵੱਖਰਾ ਡਸਟਬਿਨ ਵੀ ਰੱਖੇ ਗਏ ਹਨ। ਇਸ ਲਈ ਆਨੰਦ ਮਹਿੰਦਾ ਨੇ ਲਿਖਿਆ ਕਿ 'ਕੋਵਿਡ-19' ਨੇ ਸਵੱਛ ਭਾਰਤ ਬਣਾਉਣ 'ਚ ਤੇਜ਼ੀ ਲਿਆਉਂਦੀ ਹੈ।
ਦੱਸ ਦੇਈਏ ਕਿ ਮਹਾਰਾਸ਼ਟਰ ਵਿਚ ਕੋਰੋਨਾ ਮਰੀਜ਼ਾਂ ਦਾ ਅੰਕੜਾ ਵੱਧ ਕੇ 2 ਲੱਖ 31 ਹਜ਼ਾਰ 'ਤੇ ਪਹੁੰਚ ਚੁੱਕਾ ਹੈ। ਅਜਿਹੇ ਵਿਚ ਸੋਸ਼ਲ ਡਿਸਟੈਂਸਿੰਗ ਯਾਨੀ ਕਿ ਸਮਾਜਿਕ ਦੂਰੀ, ਮਾਸਕ, ਸਾਫ-ਸਫਾਈ ਅਤੇ ਹੱਥਾਂ ਨੂੰ ਵਾਰ-ਵਾਰ ਧੋ ਕੇ ਹੀ ਇਸ ਦੀ ਲਪੇਟ ਵਿਚ ਆਉਣ ਤੋਂ ਬਚਿਆ ਜਾ ਸਕਦਾ ਹੈ। ਇਹ ਵੀਡੀਓ ਆਨੰਦ ਮਹਿੰਦਾ ਵਲੋਂ 10 ਜੁਲਾਈ ਨੂੰ ਟਵੀਟ ਕੀਤਾ, ਜਿਸ ਨੂੰ ਵੱਡੀ ਗਿਣਤੀ ਵਿਚ ਲੋਕਾਂ ਵਲੋਂ ਲਾਈਕ ਅਤੇ ਰੀਟਵੀਟ ਕੀਤਾ ਜਾ ਚੁੱਕਾ ਹੈ।
ਹੀਰਿਆਂ ਦੇ ਮਾਸਕ ਦਾ ਵਧ ਰਿਹਾ ਹੈ ਕ੍ਰੇਜ਼, ਲੱਖਾਂ ਦੀ ਕੀਮਤ ਦੇ ਕੇ ਖਰੀਦ ਰਹੇ ਲੋਕ
NEXT STORY