ਨੈਸ਼ਨਲ ਡੈਸਕ : ਹਰਿਆਣਾ ਦੇ ਆਈਪੀਐਸ ਅਧਿਕਾਰੀ ਵਾਈ. ਪੂਰਨ ਕੁਮਾਰ ਦੀ ਖੁਦਕੁਸ਼ੀ ਮਾਮਲੇ ਦੇ ਸੰਬੰਧ ਵਿੱਚ ਪੁਲਸ ਡਾਇਰੈਕਟਰ ਜਨਰਲ ਸ਼ਤਰੂਜੀਤ ਕਪੂਰ ਨੂੰ ਛੁੱਟੀ 'ਤੇ ਭੇਜ ਦਿੱਤਾ ਗਿਆ ਹੈ। ਸਰਕਾਰ ਨੇ ਪਹਿਲਾਂ ਹੀ ਰੋਹਤਕ ਦੇ ਐਸਪੀ ਨਰਿੰਦਰ ਬਿਜਾਰਨੀਆ ਦਾ ਤਬਾਦਲਾ ਕਰ ਦਿੱਤਾ ਹੈ। ਜਦੋਂ ਤੱਕ ਨਵਾਂ ਡੀਜੀਪੀ ਨਹੀਂ ਚੁਣਿਆ ਜਾਂਦਾ, ਓਪੀ ਸਿੰਘ ਪੁਲਸ ਡਾਇਰੈਕਟਰ ਜਨਰਲ ਦੀ ਡਿਊਟੀ ਸੰਭਾਲਣਗੇ। ਉਨ੍ਹਾਂ ਨੂੰ ਕਾਰਜਕਾਰੀ ਡੀਜੀਪੀ ਨਿਯੁਕਤ ਕੀਤਾ ਗਿਆ ਹੈ। ਸਰਕਾਰ ਨੇ ਕੱਲ੍ਹ ਦੇਰ ਰਾਤ ਇਸ ਸਬੰਧ ਵਿੱਚ ਆਦੇਸ਼ ਜਾਰੀ ਕੀਤੇ।

ਦੀਵਾਲੀ ਤੇ ਛੱਠ 'ਤੇ ਘਰ ਜਾਣ ਦੀ ਟੈਨਸ਼ਨ ਖ਼ਤਮ! ਸੂਬੇ 'ਚ ਚੱਲਣਗੀਆਂ 3000 ਵਾਧੂ ਰੋਡਵੇਜ਼ ਬੱਸਾਂ
NEXT STORY