ਸਪੋਰਟਸ ਡੈਸਕ- ਕ੍ਰਿਕਟ ਦੇ ਨਿਯਮ ਬਣਾਉਣ ਵਾਲੀ ਪ੍ਰਮੁੱਖ ਸੰਸਥਾ ਮੈਰੀਲੇਬੋਨ ਕ੍ਰਿਕਟ ਕਲੱਬ (MCC) ਨੇ ਸਾਲ 2026 ਲਈ ਨਵੇਂ ਕਾਨੂੰਨਾਂ ਦਾ ਐਲਾਨ ਕਰ ਦਿੱਤਾ ਹੈ। ਇਹ ਨਵੇਂ ਨਿਯਮ 1 ਅਕਤੂਬਰ 2026 ਤੋਂ ਲਾਗੂ ਕੀਤੇ ਜਾਣਗੇ। ਇਸ ਵਾਰ MCC ਨੇ ਟੈਸਟ ਕ੍ਰਿਕਟ ਦੇ ਇੱਕ ਅਹਿਮ ਨਿਯਮ ਵਿੱਚ ਵੱਡਾ ਬਦਲਾਅ ਕੀਤਾ ਹੈ, ਜਿਸ ਨਾਲ ਖੇਡ ਵਿੱਚ ਹੋਰ ਜ਼ਿਆਦਾ ਰੋਮਾਂਚ ਪੈਦਾ ਹੋਣ ਦੀ ਉਮੀਦ ਹੈ।
MCC ਦੇ ਨਵੇਂ ਕਾਨੂੰਨ 12.5.2 ਦੇ ਮੁਤਾਬਕ, ਹੁਣ ਟੈਸਟ ਕ੍ਰਿਕਟ ਵਿੱਚ ਦਿਨ ਦੇ ਆਖਰੀ ਓਵਰ ਦੌਰਾਨ ਵਿਕਟ ਡਿੱਗਣ 'ਤੇ ਖੇਡ ਤੁਰੰਤ ਬੰਦ ਨਹੀਂ ਕੀਤੀ ਜਾਵੇਗੀ। ਪਹਿਲਾਂ ਇਹ ਰਿਵਾਜ ਸੀ ਕਿ ਜੇਕਰ ਦਿਨ ਦੇ ਆਖਰੀ ਓਵਰ ਵਿੱਚ ਕੋਈ ਵਿਕਟ ਡਿੱਗਦੀ ਸੀ, ਤਾਂ ਮੈਚ ਉਸੇ ਵੇਲੇ ਰੋਕ ਦਿੱਤਾ ਜਾਂਦਾ ਸੀ ਅਤੇ ਅਗਲੇ ਦਿਨ ਬੱਲੇਬਾਜ਼ੀ ਕਰਨ ਵਾਲੀ ਟੀਮ ਆਪਣੀ ਰਣਨੀਤੀ ਅਨੁਸਾਰ ਨਵੇਂ ਬੱਲੇਬਾਜ਼ ਨੂੰ ਮੈਦਾਨ ਵਿੱਚ ਉਤਾਰਦੀ ਸੀ। ਹੁਣ ਨਵੇਂ ਨਿਯਮ ਮੁਤਾਬਕ, ਵਿਕਟ ਡਿੱਗਣ ਦੇ ਬਾਵਜੂਦ ਓਵਰ ਦੀ ਆਖਰੀ ਗੇਂਦ ਤੱਕ ਖੇਡ ਜਾਰੀ ਰਹੇਗੀ। ਇਸ ਨਾਲ ਫੀਲਡਿੰਗ ਟੀਮ ਨੂੰ ਵਿਰੋਧੀ ਟੀਮ 'ਤੇ ਦਬਾਅ ਬਣਾਉਣ ਵਿੱਚ ਹੋਰ ਮਦਦ ਮਿਲੇਗੀ।
ਇਹ ਵੀ ਪੜ੍ਹੋ- T20 ਵਿਸ਼ਵ ਕੱਪ ਲਈ ਭਾਰਤ ਆਏ 'ਪਾਕਿਸਤਾਨੀ' ਖਿਡਾਰੀ, ਮੱਥੇ 'ਤੇ ਤਿਲਕ ਲਗਾ ਕੇ ਹੋਇਆ ਸਵਾਗਤ
ਮਹਿਲਾ ਅਤੇ ਜੂਨੀਅਰ ਕ੍ਰਿਕਟ ਦੀ ਗੇਂਦ ਵਿੱਚ ਬਦਲਾਅ
ਖਬਰਾਂ ਇਹ ਵੀ ਹਨ ਕਿ ਮਹਿਲਾ ਅਤੇ ਜੂਨੀਅਰ (ਅੰਡਰ-13) ਕ੍ਰਿਕਟ ਵਿੱਚ ਵਰਤੀਆਂ ਜਾਣ ਵਾਲੀਆਂ ਗੇਂਦਾਂ ਦੇ ਭਾਰ ਅਤੇ ਸਾਈਜ਼ ਵਿੱਚ ਵੀ ਬਦਲਾਅ ਕੀਤਾ ਗਿਆ ਹੈ। ਮਹਿਲਾ ਕ੍ਰਿਕਟ 'ਚ ਹੁਣ ਗੇਂਦ ਦਾ ਭਾਰ 140 ਤੋਂ 149 ਗ੍ਰਾਮ ਦੇ ਵਿਚਕਾਰ ਹੋਵੇਗਾ ਅਤੇ ਇਸਦਾ ਸਾਈਜ਼ 21.5 ਤੋਂ 22 ਸੈਂਟੀਮੀਟਰ ਨਿਰਧਾਰਤ ਕੀਤਾ ਗਿਆ ਹੈ।
ਜੂਨੀਅਰ ਕ੍ਰਿਕਟ (U-13) 'ਚ ਗੇਂਦ ਦਾ ਭਾਰ ਹੁਣ 140-144 ਗ੍ਰਾਮ ਅਤੇ ਸਾਈਜ਼ 20.5-21 ਸੈਂਟੀਮੀਟਰ ਹੋਵੇਗਾ।
ਬੈਨ ਕੀਤੇ ਬੱਲਿਆਂ ਨੂੰ ਮਿਲੀ ਇਜਾਜ਼ਤ
ਇਸ ਤੋਂ ਇਲਾਵਾ, ਇੱਕ ਹੋਰ ਮਹੱਤਵਪੂਰਨ ਫੈਸਲੇ ਵਿੱਚ ਖਿਡਾਰੀਆਂ ਨੂੰ ਉਹ ਬੱਲੇ ਇਸਤੇਮਾਲ ਕਰਨ ਦੀ ਇਜਾਜ਼ਤ ਵੀ ਦੇ ਦਿੱਤੀ ਗਈ ਹੈ ਜੋ ਪਹਿਲਾਂ ਬੈਨ (ਪਾਬੰਦੀਸ਼ੁਦਾ) ਸਨ।
ਇਹ ਬਦਲਾਅ ਸਾਲ 2022 ਤੋਂ ਬਾਅਦ ਪਹਿਲੀ ਵਾਰ ਪ੍ਰਕਾਸ਼ਿਤ ਕੀਤੇ ਗਏ ਹਨ, ਜੋ ਕ੍ਰਿਕਟ ਦੇ ਫਾਰਮੈਟ ਨੂੰ ਹੋਰ ਵੀ ਰੋਮਾਂਚਕ ਅਤੇ ਅਨੁਕੂਲ ਬਣਾਉਣ ਦੇ ਮਕਸਦ ਨਾਲ ਲਿਆਂਦੇ ਗਏ ਹਨ।
ਇਹ ਵੀ ਪੜ੍ਹੋ- ਭਾਰਤ-ਪਾਕਿ ਮੈਚ ਦੌਰਾਨ ਸਰਫਰਾਜ਼ ਨੇ ਉਡਾਈਆਂ ਨਿਯਮਾਂ ਦੀਆਂ ਧੱਜੀਆਂ!
ਵਿਸ਼ਵ ਚੈਂਪੀਅਨ ਗੁਕੇਸ਼ ਨਾਰਵੇ ਸ਼ਤਰੰਜ ਟੂਰਨਾਮੈਂਟ 'ਚ ਖੇਡਣਗੇ
NEXT STORY