ਜੈਪੁਰ- ਐਂਟੀ-ਗੈਂਗਸਟਰ ਟਾਸਕ ਫੋਰਸ ਨੇ ਹਰਿਆਣਾ ਵਿਚ ਛਾਪਾ ਮਾਰਿਆ ਅਤੇ ਬਦਨਾਮ ਅਪਰਾਧੀ ਰਾਜਵੀਰ ਸਿੰਘ ਉਰਫ਼ ਲਾਰਾ (32) ਨੂੰ ਗ੍ਰਿਫ਼ਤਾਰ ਕੀਤਾ, ਜਿਸ ਦੇ ਸਿਰ ’ਤੇ 1 ਲੱਖ ਰੁਪਏ ਦਾ ਇਨਾਮ ਸੀ। ਗ੍ਰਿਫ਼ਤਾਰ ਕੀਤਾ ਗਿਆ ਬਦਮਾਸ਼ ਉਸ ਗਿਰੋਹ ਦਾ ਸਰਗਰਮ ਮੈਂਬਰ ਹੈ ਜਿਸਨੇ ਬਹਿਰੋਡ ਪੁਲਸ ਸਟੇਸ਼ਨ ’ਤੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਗੈਂਗਸਟਰ ਪਪਲਾ ਗੁਰਜਰ ਨੂੰ ਭੱਜਣ ਵਿਚ ਮਦਦ ਕੀਤੀ ਸੀ। ਉਸ ਕੋਲੋਂ ਇਕ ਏ. ਕੇ.-56 ਰਾਈਫਲ, 2 ਮੈਗਜ਼ੀਨ ਅਤੇ 7 ਕਾਰਤੂਸ ਬਰਾਮਦ ਕੀਤੇ ਗਏ ਹਨ।
ਬਹਿਰੋਡ ਪੁਲਸ ਨੇ 5 ਸਤੰਬਰ 2019 ਨੂੰ ਬਦਨਾਮ ਅਪਰਾਧੀ ਪਪਲਾ ਗੁਰਜਰ ਉਰਫ਼ ਵਿਕਰਮ ਗੁਰਜਰ ਵਾਸੀ ਖੈਰੋਲੀ ਮਹਿੰਦਰਗੜ੍ਹ ਨੂੰ ਗ੍ਰਿਫ਼ਤਾਰ ਕੀਤਾ ਸੀ। ਉਸਦੀ ਸਕਾਰਪੀਓ ਵਿਚੋਂ 31 ਲੱਖ 90 ਹਜ਼ਾਰ ਰੁਪਏ ਵੀ ਮਿਲੇ ਹਨ। ਉਸੇ ਰਾਤ ਪਪਲਾ ਗੈਂਗ ਦੇ ਲੱਗਭਗ 2 ਦਰਜਨ ਹਥਿਆਰਬੰਦ ਅਪਰਾਧੀਆਂ ਨੇ ਹਮਲਾ ਕਰ ਦਿੱਤਾ।
ਇਸ ਗਿਰੋਹ ਨੇ ਗੋਲੀਆਂ ਚਲਾ ਕੇ ਪਪਲਾ ਗੁਰਜਰ ਨੂੰ ਜੇਲ ਵਿਚੋਂ ਛੁਡਵਾ ਲਿਆ ਸੀ। ਹਾਲਾਂਕਿ, ਪਪਲਾ ਗੁਰਜਰ ਨੂੰ ਏ. ਜੀ. ਟੀ. ਐੱਫ. ਨੇ 17 ਮਹੀਨਿਆਂ ਬਾਅਦ 27 ਜਨਵਰੀ 2021 ਦੀ ਦੇਰ ਰਾਤ ਨੂੰ ਉਸ ਦੀ ਮਹਿਲਾ ਮਿੱਤਰ ਜੀਆ ਦੇ ਨਾਲ ਕੋਲਹਾਪੁਰ, ਮਹਾਰਾਸ਼ਟਰ ਤੋਂ ਗ੍ਰਿਫਤਾਰ ਕਰ ਲਿਆ ਸੀ।
ਏ. ਡੀ. ਜੀ. ਏ. ਜੀ. ਟੀ. ਐੱਫ. ਦਿਨੇਸ਼ ਐੱਮ. ਐੱਨ. ਮੁਤਾਬਕ ਗ੍ਰਿਫਤਾਰ ਬਦਮਾਸ਼ ਪਿੰਡ ਖੌਰੋਲੀ ਮਹਿੰਦਰਗੜ੍ਹ ਹਰਿਆਣਾ ਦਾ ਰਹਿਣਾ ਵਾਲਾ ਹੈ। ਬਦਮਾਸ਼ ਦੇ ਰੇਵਾੜੀ ਵਿਚ ਆਉਣ ਦੇ ਇਨਪੁੱਟ ’ਤੇ ਏ. ਐੱਸ. ਪੀ. ਸਿਧਾਂਤ ਸ਼ਰਮਾ ਦੀ ਅਗਵਾਈ ਵਿਚ ਗਠਿਤ ਟੀਮ ਨੇ ਘੇਰਾਬੰਦੀ ਕਰ ਕੇ ਫੜ੍ਹਿਆ। ਬਦਮਾਸ਼ ਰਾਜਵੀਰ ਗੁਰਜਰ ਬਚਪਨ ਵਿਚ ਕ੍ਰਿਕਟ ਦਾ ਖਿਡਾਰੀ ਸੀ। ਇਸ ਲਈ ਉਸਦਾ ਨਾਂ ਲਾਰਾ ਪੈ ਗਿਆ ਸੀ।
ਕਬਰ ਪੁੱਟ ਕੱਢਿਆ 7 ਸਾਲ ਪੁਰਾਣਾ ਕੰਕਾਲ, ਲਈ ਸੈਲਫੀ, ਫਿਰ...
NEXT STORY