ਲਖਨਊ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਸਦੀ ਚੋਣ ਖੇਤਰ ਵਾਰਾਣਸੀ ਸਮੇਤ ਉੱਤਰ ਪ੍ਰਦੇਸ਼ ਦੇ 9 ਜ਼ਿਲ੍ਹਿਆਂ ਦੀਆਂ 54 ਵਿਧਾਨ ਸਭਾ ਸੀਟਾਂ 'ਤੇ ਅੱਜ ਯਾਨੀ ਸੋਮਵਾਰ ਨੂੰ ਵੋਟਿੰਗ ਸ਼ੁਰੂ ਹੋ ਗਈ ਹੈ। ਪ੍ਰਦੇਸ਼ ਦੇ ਮੁੱਖ ਚੋਣ ਅਧਿਕਾਰੀ ਅਜੇ ਕੁਮਾਰ ਸ਼ੁਕਲਾ ਨੇ ਦੱਸਿਆ ਕਿ 7ਵੇਂ ਗੇੜ 'ਚ ਵਾਰਾਣਸੀ, ਚੰਦੌਲੀ, ਭਦੋਹੀ, ਮਿਰਜਾਪੁਰ, ਰਾਬਰਟਸਗੰਜ, ਗਾਜ਼ੀਪੁਰ, ਮਊ, ਆਜਮਗੜ੍ਹ ਅਤੇ ਜੌਨਪੁਰ ਜ਼ਿਲ੍ਹਿਆਂ ਦੇ 54 ਵਿਧਾਨ ਸਭਾ ਖੇਤਰਾਂ 'ਚ ਵੋਟਿੰਗ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਹੋਵੇਗੀ। ਵੋਟਿੰਗ ਨੂੰ ਆਜ਼ਾਦ, ਨਿਰਪੱਖ ਅਤੇ ਡਰ ਮੁਕਤ ਮਾਹੌਲ 'ਚ ਸੰਪੰਨ ਕਰਵਾਉਣ ਲਈ ਸਾਰੀਆਂ ਤਿਆਰੀਆਂ ਕੀਤੀਆਂ ਗਈਆਂ ਹਨ।
ਇਹ ਵੀ ਪੜ੍ਹੋ : ਯੂਕ੍ਰੇਨ ਸੰਕਟ : ਸੋਮਵਾਰ ਨੂੰ 1500 ਤੋਂ ਵਧ ਭਾਰਤੀ 8 ਉਡਾਣਾਂ ਰਾਹੀਂ ਪਰਤਣਗੇ ਦੇਸ਼
ਉਨ੍ਹਾਂ ਦੱਸਿਆ ਕਿ ਇਸ ਗੇੜ 'ਚ 613 ਉਮੀਦਵਾਰ ਮੈਦਾਨ 'ਚ ਹਨ। 7ਵੇਂ ਗੇੜ ਦੀਆਂ 54 ਸੀਟਾਂ 'ਚੋਂ 11 ਅਨੁਸੂਚਿਤ ਜਾਤੀ ਲਈ ਅਤੇ 2 ਅਨੁਸੂਚਿਤ ਜਨਜਾਤੀ ਲਈ ਰਾਖਵੀਆਂ ਹਨ। 7ਵੇਂ ਗੇੜ 'ਚ ਲਗਭਗ 2.06 ਕਰੋੜ ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕਣਗੇ। ਉੱਤਰ ਪ੍ਰਦੇਸ਼ 'ਚ ਪਹਿਲੇ ਗੇੜ ਦੀ ਵੋਟਿੰਗ 10 ਫਰਵਰੀ ਨੂੰ ਹੋਈ ਅਤੇ 7 ਮਾਰਚ ਨੂੰ ਆਖ਼ਰੀ ਅਤੇ 7ਵੇਂ ਗੇੜ ਦੀ ਵੋਟਿੰਗ ਖ਼ਤਮ ਹੋਣ ਤੋਂ ਬਾਅਦ 10 ਮਾਰਚ ਨੂੰ ਵੋਟਾਂ ਦੀ ਗਿਣਤੀ ਹੋਵੇਗੀ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਦਿੱਲੀ ਦੀਆਂ 3 ਨਗਰ ਨਿਗਮਾਂ ਦੀ ਚੋਣ ਅਪ੍ਰੈਲ ਨੂੰ, ਇਹ ਦਿਲਚਸਪ ਹੋਣਗੇ ਚੋਣ ਨਿਸ਼ਾਨ
NEXT STORY