ਪਟਨਾ : ਬਿਹਾਰ ਦੇ ਸੁਪੌਲ ਜ਼ਿਲ੍ਹੇ ਵਿੱਚ ਉਸ ਸਮੇਂ ਹਫ਼ੜਾ-ਦਫ਼ੜੀ ਮਚ ਗਈ, ਜਦੋਂ ਇਕ ਬੇਕਾਬੂ ਕਾਰ ਨੇ ਸੜਕ ਕਿਨਾਰੇ ਖੜ੍ਹੇ ਛੇ ਲੋਕਾਂ ਨੂੰ ਕੁਚਲ ਦਿੱਤਾ, ਜਿਸ ਵਿੱਚ ਪੰਜ ਦੀ ਮੌਤ ਹੋ ਗਈ ਅਤੇ ਇੱਕ ਜ਼ਖਮੀ ਹੋ ਗਿਆ। ਪੁਲਸ ਨੇ ਬੁੱਧਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਇਹ ਹਾਦਸਾ ਪਿਪਰਾ ਪੁਲਸ ਸਟੇਸ਼ਨ ਖੇਤਰ ਵਿੱਚ ਸੁਪੌਲ-ਪਿਪਰਾ ਮੁੱਖ ਸੜਕ 'ਤੇ ਕਟੱਈਆ ਚੌਕ 'ਤੇ ਬਜਰੰਗਬਲੀ ਮੰਦਰ ਨੇੜੇ ਵਾਪਰਿਆ ਹੈ। ਉਕਤ ਲੋਕ ਪਿੰਡ ਵਾਸੀ ਝੂਲਨ ਮਹੋਤਸਵ ਦੇ ਮੌਕੇ ਮੰਦਰ ਦੇ ਵਿਹੜੇ ਵਿੱਚ ਭਜਨ-ਕੀਰਤਨ ਕਰ ਰਹੇ ਸਨ।
ਪੜ੍ਹੋ ਇਹ ਵੀ - ਓਹ ਤੇਰੀ ! ਡਿਊਟੀ ਕਰਦਿਆਂ ਇਕ-ਦੂਜੇ ਨੂੰ ਦਿਲ ਦੇ ਬੈਠੀਆਂ 2 ਮਹਿਲਾ ਕਾਂਸਟੇਬਲਾਂ, ਹੁਣ ਲੈਣਗੀਆਂ ਲਾਵਾਂ
ਮ੍ਰਿਤਕਾਂ ਦੀ ਪਛਾਣ ਸੁਰੇਂਦਰ ਯਾਦਵ, ਤਿਲਾਈ ਦਾਸ, ਰਾਜੂ ਦਾਸ, ਭੁਵਨੇਸ਼ਵਰੀ ਯਾਦਵ ਅਤੇ ਕ੍ਰਿਸ਼ਨਾ ਮੋਹਨ ਵਜੋਂ ਹੋਈ ਹੈ, ਜੋ ਕਟੱਈਆ ਗੋਠ ਪਿੰਡ ਦੇ ਵਸਨੀਕ ਹਨ। ਪਿਪਰਾ ਪੁਲਸ ਸਟੇਸ਼ਨ ਦੇ ਮੁਖੀ ਕਿਸ਼ੋਰ ਕੁਮਾਰ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ, "ਮੰਗਲਵਾਰ ਰਾਤ ਲਗਭਗ 8 ਵਜੇ ਇੱਕ ਬੇਕਾਬੂ ਵਾਹਨ ਨੇ ਇੱਕ ਮੰਦਰ ਵਿੱਚ ਕੀਰਤਨ ਵਿੱਚ ਸ਼ਾਮਲ ਹੋਣ ਤੋਂ ਬਾਅਦ ਸੜਕ ਕਿਨਾਰੇ ਖੜ੍ਹੇ ਛੇ ਲੋਕਾਂ ਨੂੰ ਕੁਚਲ ਦਿੱਤਾ। ਉਨ੍ਹਾਂ ਵਿੱਚੋਂ ਪੰਜ ਦੀ ਮੌਤ ਹੋ ਗਈ, ਜਦੋਂ ਕਿ ਇੱਕ ਵਿਅਕਤੀ ਦਾ ਇਲਾਜ ਚੱਲ ਰਿਹਾ ਹੈ।"
ਪੜ੍ਹੋ ਇਹ ਵੀ - 26, 27, 28, 29, 30 ਅਗਸਤ ਨੂੰ ਪਵੇਗਾ ਬਹੁਤ ਭਾਰੀ ਮੀਂਹ! IMD ਵਲੋਂ ਹਨ੍ਹੇਰੀ-ਤੂਫ਼ਾਨ ਦਾ ਅਲਰਟ ਜਾਰੀ
ਉਨ੍ਹਾਂ ਕਿਹਾ ਕਿ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਲਿਆ ਗਿਆ ਅਤੇ ਲਿਖਤੀ ਅਰਜ਼ੀ ਮਿਲਣ ਤੋਂ ਬਾਅਦ ਐਫਆਈਆਰ ਦਰਜ ਕੀਤੀ ਜਾਵੇਗੀ। ਸਟੇਸ਼ਨ ਮੁਖੀ ਦੇ ਅਨੁਸਾਰ ਹਾਦਸੇ ਤੋਂ ਬਾਅਦ ਕਾਰ ਚਾਲਕ ਮੌਕੇ ਤੋਂ ਭੱਜ ਗਿਆ, ਹਾਲਾਂਕਿ ਪੁਲਸ ਨੇ ਗੱਡੀ ਨੂੰ ਜ਼ਬਤ ਕਰ ਲਿਆ ਹੈ। ਚਸ਼ਮਦੀਦਾਂ ਨੇ ਦੱਸਿਆ ਕਿ ਲੋਕਾਂ ਨੂੰ ਟੱਕਰ ਮਾਰਨ ਤੋਂ ਬਾਅਦ ਡਰਾਈਵਰ ਕਾਰ ਨੂੰ ਇੱਕ ਗੈਰਾਜ ਵਿੱਚ ਲੈ ਗਿਆ। ਘਟਨਾ ਸਮੇਂ ਗੈਰਾਜ ਸੰਚਾਲਕ ਅਤੇ ਕਰਮਚਾਰੀ ਉੱਥੇ ਮੌਜੂਦ ਨਹੀਂ ਸਨ।
ਪੜ੍ਹੋ ਇਹ ਵੀ - ਭਲਕੇ ਨਹੀਂ ਹੋਵੇਗਾ ਪੰਜਾਬ ਬੰਦ, ਮੁਲਾਜ਼ਮ ਕਰਨਗੇ ਮਹਾ ਹੜਤਾਲ, ਪੂਰੀ ਤਰ੍ਹਾਂ ਬਹਾਲ ਰਹਿਣਗੀਆਂ ਸਾਰੀਆਂ ਸੇਵਾਵਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਮਹਾਕਾਲ ਦੇ ਦਰਸ਼ਨ ਲਈ ਗਈ ਮਸ਼ਹੂਰ YouTuber ਦੀ ਹਾਦਸੇ 'ਚ ਮੌਤ, ਮਾਂ ਨੇ ਵੀ ਤੋੜਿਆ ਦਮ, ਕਾਰ ਦੇ ਉੱਡੇ ਪਰਖੱਚੇ
NEXT STORY