ਪੁਣੇ : ਮਹਾਰਾਸ਼ਟਰ ਦੇ ਪਿੰਪਰੀ-ਚਿੰਚਵਾੜ ਪੁਲਸ ਕਮਿਸ਼ਨਰੇਟ ਵਿੱਚ ਤਾਇਨਾਤ ਦੋ ਮਹਿਲਾ ਕਾਂਸਟੇਬਲਾਂ ਦੀ ਡਿਊਟੀ ਦੌਰਾਨ ਸ਼ੁਰੂ ਹੋਈ ਪ੍ਰੇਮ ਕਹਾਣੀ ਅਤੇ ਉਨ੍ਹਾਂ ਦਾ ਪ੍ਰਸਤਾਵਿਤ ਵਿਆਹ ਹਾਲ ਹੀ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਹੈ। ਜਿਸ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਹਨ। 2 ਮਹਿਲਾ ਕਾਂਸਟੇਬਲਾਂ ਦਾ ਆਪਸ ਵਿਚ ਹੋ ਰਹੇ ਪ੍ਰੇਮ ਵਿਆਹ ਉਸ ਸਮੇਂ ਰੁੱਕ ਗਿਆ, ਜਦੋਂ ਇਕ ਕਾਂਸਟੇਬਲ ਦੇ ਪਰਿਵਾਰ ਨੇ ਇਸ ਦਾ ਵਿਰੋਧ ਕੀਤਾ।
ਪੜ੍ਹੋ ਇਹ ਵੀ - 26, 27, 28, 29, 30 ਅਗਸਤ ਨੂੰ ਪਵੇਗਾ ਬਹੁਤ ਭਾਰੀ ਮੀਂਹ! IMD ਵਲੋਂ ਹਨ੍ਹੇਰੀ-ਤੂਫ਼ਾਨ ਦਾ ਅਲਰਟ ਜਾਰੀ
ਪੁਣੇ ਦੇ ਪਿੰਪਰੀ-ਚਿੰਚਵਾੜ ਪੁਲਸ ਵਿਭਾਗ ਵਿੱਚ ਤਾਇਨਾਤ ਦੋ ਮਹਿਲਾ ਪੁਲਸ ਕਾਂਸਟੇਬਲ ਪੁਲਸ ਭਰਤੀ ਪ੍ਰਕਿਰਿਆ ਦੌਰਾਨ ਦੋਸਤ ਬਣ ਗਈਆਂ। ਦੋਵਾਂ ਦੀ ਨਿਯੁਕਤੀ ਕਰੀਬ ਤਿੰਨ ਸਾਲ ਪਹਿਲਾਂ ਕਾਂਸਟੇਬਲ ਵਜੋਂ ਹੋਈ ਸੀ। ਸਿਖਲਾਈ ਤੋਂ ਬਾਅਦ ਜਦੋਂ ਉਨ੍ਹਾਂ ਨੂੰ ਪੁਣੇ ਪੁਲਸ ਹੈੱਡਕੁਆਰਟਰ ਤੋਂ ਉਸੇ ਪੁਲਸ ਸਟੇਸ਼ਨ ਵਿੱਚ ਤਬਦੀਲ ਕੀਤਾ ਗਿਆ, ਤਾਂ ਉਨ੍ਹਾਂ ਦਾ ਰਿਸ਼ਤਾ ਇਸ ਹੱਦ ਤੱਕ ਡੂੰਘਾ ਹੋ ਗਿਆ ਕਿ ਉਨ੍ਹਾਂ ਨੇ ਰਵਾਇਤੀ ਵੈਦਿਕ ਰੀਤੀ-ਰਿਵਾਜਾਂ ਅਨੁਸਾਰ ਅਲਾਂਦੀ ਵਿੱਚ ਇਕੱਠੇ ਰਹਿਣ ਅਤੇ ਵਿਆਹ ਕਰਨ ਦਾ ਫੈਸਲਾ ਕੀਤਾ।
ਪੜ੍ਹੋ ਇਹ ਵੀ - ਭਲਕੇ ਨਹੀਂ ਹੋਵੇਗਾ ਪੰਜਾਬ ਬੰਦ, ਮੁਲਾਜ਼ਮ ਕਰਨਗੇ ਮਹਾ ਹੜਤਾਲ, ਪੂਰੀ ਤਰ੍ਹਾਂ ਬਹਾਲ ਰਹਿਣਗੀਆਂ ਸਾਰੀਆਂ ਸੇਵਾਵਾਂ
ਇਸ ਦੌਰਾਨ ਉਹ 30 ਅਗਸਤ ਨੂੰ ਅਲਾਂਦੀ ਵਿੱਚ ਰਵਾਇਤੀ ਵੈਦਿਕ ਰੀਤੀ-ਰਿਵਾਜਾਂ ਨਾਲ ਵਿਆਹ ਕਰਨ ਦੀ ਯੋਜਨਾ ਬਣਾ ਰਹੀਆਂ ਸਨ, ਜਿਸ ਦੀਆਂ ਤਿਆਰੀਆਂ ਵੀ ਚੱਲ ਰਹੀਆਂ ਸਨ। ਵਿਆਹ ਦੀਆਂ ਤਿਆਰੀਆਂ ਉਸ ਸਮੇਂ ਰੁੱਕ ਗਈਆਂ, ਜਦੋਂ ਇੱਕ ਔਰਤ ਦੇ ਪਰਿਵਾਰ ਵਾਲੇ ਇਸ ਦਾ ਵਿਰੋਧ ਕਰਨ ਲੱਗ ਪਏ। ਉਨ੍ਹਾਂ ਨੇ ਪੁਲਸ ਵਿਭਾਗ ਤੋਂ ਛੁੱਟੀ ਲਈ ਅਰਜ਼ੀ ਦਿੱਤੀ ਸੀ ਅਤੇ ਵਿਆਹ ਦਾ ਸੱਦਾ ਪੱਤਰ ਵੀ ਜਮ੍ਹਾਂ ਕਰਵਾਇਆ ਹੋਇਆ ਸੀ। ਹਾਲਾਂਕਿ, ਹੁਣ ਵਿਆਹ ਰੱਦ ਕਰ ਦਿੱਤਾ ਗਿਆ ਹੈ। ਸਹਿਮਤੀ ਨਾਲ ਸਮਲਿੰਗੀ ਸਬੰਧ ਅਪਰਾਧ ਨਹੀਂ ਹਨ, ਪਰ ਭਾਰਤੀ ਕਾਨੂੰਨ ਤਹਿਤ ਅਜਿਹੇ ਵਿਆਹ ਗੈਰ-ਕਾਨੂੰਨੀ ਹਨ।
ਪੜ੍ਹੋ ਇਹ ਵੀ - ਭਾਰੀ ਮੀਂਹ ਦਾ ਕਹਿਰ! ਸਕੂਲ ਹੋਏ ਬੰਦ, ਆਨਲਾਈਨ ਕਲਾਸਾਂ ਦੇ ਹੁਕਮ, ਗੁਰੂਗ੍ਰਾਮ ਪ੍ਰਸ਼ਾਸਨ ਦਾ ਵੱਡਾ ਫੈਸਲਾ
ਰਿਪੋਰਟਾਂ ਅਨੁਸਾਰ, ਦੋਵੇਂ ਮਹਿਲਾ ਕਾਂਸਟੇਬਲਾਂ ਪੁਲਸ ਭਰਤੀ ਪ੍ਰਕਿਰਿਆ ਦੌਰਾਨ ਮਿਲੀਆਂ ਸਨ। ਭਰਤੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਉਨ੍ਹਾਂ ਨੂੰ ਪੁਣੇ ਦੇ ਇੱਕ ਪੁਲਸ ਸਟੇਸ਼ਨ ਵਿੱਚ ਤਬਦੀਲ ਕਰ ਦਿੱਤਾ ਗਿਆ। ਇਸ ਦੌਰਾਨ ਉਹ ਹੋਰ ਨੇੜੇ ਆ ਗਈਆਂ ਅਤੇ ਇਕੱਠੇ ਰਹਿਣ ਦਾ ਫੈਸਲਾ ਕੀਤਾ। ਰਿਪੋਰਟਾਂ ਦੇ ਅਨੁਸਾਰ, ਪੁਲਸ ਅਧਿਕਾਰੀਆਂ ਨੇ ਇਸ ਮਾਮਲੇ ਨੂੰ ਦੋ ਔਰਤਾਂ ਦਾ ਨਿੱਜੀ ਮਾਮਲਾ ਮੰਨਿਆ ਅਤੇ ਕਿਹਾ ਕਿ ਉਹ ਜਿੰਨਾ ਸੰਭਵ ਹੋ ਸਕੇ ਕਾਉਂਸਲਿੰਗ ਵਿੱਚ ਮਦਦ ਕਰ ਸਕਦੇ ਹਨ। ਇਸ ਤੋਂ ਇਲਾਵਾ, ਇੱਕ ਔਰਤ ਨੇ ਲਿੰਗ ਤਬਦੀਲੀ ਲਈ ਡਾਕਟਰੀ ਇਲਾਜ ਸ਼ੁਰੂ ਕੀਤਾ ਸੀ। ਰਿਪੋਰਟਾਂ ਦੇ ਅਨੁਸਾਰ, ਉਹ ਇਸ ਉਦੇਸ਼ ਲਈ ਮੁੰਬਈ ਦੇ ਇੱਕ ਹਸਪਤਾਲ ਵੀ ਗਈ ਸੀ।
ਪੜ੍ਹੋ ਇਹ ਵੀ - ਸਟੇਜ ਤੋਂ ਉਤਰਨ ਲੱਗੇ ਰਾਹੁਲ ਗਾਂਧੀ ਨੂੰ ਕੁੜੀ ਨੇ ਕਰ'ਤੀ Kiss, ਵੀਡੀਓ ਵਾਇਰਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਕੰਮ ਕਰ ਗਈ ਸਰਕਾਰ ਦੀ ਸਖ਼ਤੀ, 18% ਘੱਟ ਗਈਆਂ ਖੰਡ ਦੀਆਂ ਕੀਮਤਾਂ
NEXT STORY