ਨਵੀਂ ਦਿੱਲੀ - ਦਿੱਲੀ ਅਤੇ ਯਮੁਨਾ ਦਰਿਆ ਦੇ ਕੰਢੇ ਵਾਲੇ ਇਲਾਕਿਆਂ ’ਚ ਲਗਾਤਾਰ ਮੀਂਹ ਪੈਣ ਕਾਰਨ ਯਮੁਨਾ ਦੇ ਪਾਣੀ ਦਾ ਪੱਧਰ ਐਤਵਾਰ ਮੁੜ ਵੱਧ ਗਿਆ। ਇਹ ਖਤਰੇ ਦੇ ਨਿਸ਼ਾਨ 205.33 ਮੀਟਰ ਤੋਂ ਥੋੜ੍ਹਾ ਹੇਠਾਂ ਸੀ। ਹੜ੍ਹ ਕੰਟਰੋਲ ਰੂਮ ਮੁਤਾਬਕ ਸਵੇਰੇ 9 ਵਜੇ ਪੁਰਾਣੇ ਰੇਲਵੇ ਪੁੱਲ ’ਤੇ ਪਾਣੀ ਦਾ ਪੱਧਰ 205.30 ਮੀਟਰ ਸੀ। ਸ਼ੁੱਕਰਵਾਰ ਨੂੰ ਯਮੁਨਾ ਦੇ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਵੀ ਉੱਪਰ ਚਲਾ ਗਿਆ ਸੀ। ਉਸ ਦਿਨ ਰਾਤ 9 ਵਜੇ ਇਹ 205.59 ਮੀਟਰ ਸੀ। ਸ਼ਨੀਵਾਰ ਰਾਤ ਵੇਲੇ ਇਹ 204.89 ਮੀਟਰ ਸੀ।
ਇਹ ਵੀ ਪੜ੍ਹੋ- ਮਹਾਰਾਸ਼ਟਰ 'ਚ ਕੋਰੋਨਾ ਵਾਇਰਸ ਦੇ 6479 ਨਵੇਂ ਮਾਮਲੇ, 157 ਹੋਰ ਮਰੀਜਾਂ ਦੀ ਮੌਤ
ਹਰਿਆਣਾ ਵਲੋਂ ਸ਼ੁੱਕਰਵਾਰ ਨੂੰ ਹਥਨੀਕੁੰਡ ਬੈਰਾਜ ਵਲੋਂ ਵਧੇਰੇ ਪਾਣੀ ਛੱਡੇ ਜਾਣ ਕਾਰਨ ਦਿੱਲੀ ਪੁਲਸ ਅਤੇ ਪੂਰਬੀ ਦਿੱਲੀ ਦੇ ਜ਼ਿਲਾ ਪ੍ਰਸ਼ਾਸਨ ਨੇ ਰਾਜਧਾਨੀ ’ਚ ਯਮੁਨਾ ਦੇ ਨੀਵੇਂ ਇਲਾਕਿਆਂ ’ਚ ਰਹਿਣ ਵਾਲੇ 100 ਤੋਂ ਵਧ ਪਰਿਵਾਰਾਂ ਨੂੰ ਕੁਝ ਦਿਨ ਲਈ ਉਚਾਈ ਵਾਲੇ ਇਲਾਕਿਆਂ ’ਚ ਪਹੁੰਚਾਇਆ ਹੈ। ਹੜ੍ਹ ਦਾ ਖਤਰਾ ਲਗਾਤਾਰ ਬਣਿਆ ਹੋਇਆ ਹੈ। ਵੱਖ-ਵੱਖ ਖੇਤਰਾਂ ’ਚ ਕਿਸ਼ਤੀਆਂ ਵੀ ਮੁਹੱਈਆ ਕੀਤੀਆਂ ਗਈਆਂ ਹਨ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਮਹਾਰਾਸ਼ਟਰ 'ਚ ਕੋਰੋਨਾ ਵਾਇਰਸ ਦੇ 6479 ਨਵੇਂ ਮਾਮਲੇ, 157 ਹੋਰ ਮਰੀਜ਼ਾਂ ਦੀ ਮੌਤ
NEXT STORY