ਨਵੀਂ ਦਿੱਲੀ, (ਯੂ. ਐੱਨ. ਆਈ.)- ਜੀ-20 ਦੇਸ਼ਾਂ ਦੇ ਸੰਸਦੀ ਪ੍ਰੀਜ਼ਾਈਡਿੰਗ ਅਧਿਕਾਰੀਆਂ ਦਾ 9ਵਾਂ ਪੀ-20 ਸਿਖਰ ਸੰਮੇਲਨ ਸ਼ਨੀਵਾਰ ਹਰੀ ਊਰਜਾ, ਔਰਤਾਂ ਦੀ ਅਗਵਾਈ ਵਾਲੇ ਵਿਕਾਸ, ਡਿਜੀਟਲ ਜਨਤਕ ਬੁਨਿਆਦੀ ਢਾਂਚੇ ਅਤੇ ਟਿਕਾਊ ਵਿਕਾਸ ਟੀਚਿਆਂ ਨੂੰ ਹਾਸਲ ਕਰਨ ਲਈ ਕੰਮ ਕਰਨ ਦੇ ਸੰਕਲਪ ਨਾਲ ਸੰਪਨ ਹੋ ਗਿਆ । ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਪੀ-20 ਦੀ ਕਮਾਨ ਬ੍ਰਾਜ਼ੀਲ ਦੇ ਚੈਂਬਰ ਆਫ ਡਿਪਟੀਜ਼ ਦੇ ਚੇਅਰਮੈਨ ਆਰਥਰ ਸੀਜ਼ਰ ਪਰੇਰਾ ਡੀ ਲੀਰਾ ਨੂੰ ਸੌਂਪ ਦਿੱਤੀ।
ਇੱਥੇ ਯਸ਼ੋਭੂਮੀ ਵਿਖੇ ਹੋਏ ਦੋ ਰੋਜ਼ਾ ਪੀ-20 ਸਿਖਰ ਸੰਮੇਲਨ ਦੇ ਆਖਰੀ ਸੈਸ਼ਨ ਵਿੱਚ ਸ਼ਨੀਵਾਰ ਬਿਰਲਾ ਨੇ ਸਾਂਝੇ ਬਿਆਨ ਨੂੰ ਸਰਬਸੰਮਤੀ ਨਾਲ ਸਵੀਕਾਰ ਕਰਨ ਦਾ ਐਲਾਨ ਕਰਦਿਆਂ ਕਿਹਾ ਕਿ ਇਸ ਨੂੰ ਸਰਬਸੰਮਤੀ ਨਾਲ ਪ੍ਰਵਾਨਗੀ ਮਿਲਣੀ ਪੀ-20 ਪ੍ਰਕਿਰਿਆ ਦੀ ਸਫ਼ਲਤਾ ਦਾ ਸਬੂਤ ਹੈ। ਮੇਰੇ ਵਿਚਾਰ ਵਿੱਚ ਇਹ ਕਾਨਫਰੰਸ ਜੀ-20 ਪ੍ਰਕਿਰਿਆ ਲਈ ਇੱਕ ਸੰਸਦੀ ਪਹੁੰਚ ਸਥਾਪਤ ਕਰਨ ਵਿੱਚ ਸਫਲ ਰਹੀ ਹੈ।
ਉਨ੍ਹਾਂ ਕਿਹਾ ਕਿ ਭਾਰਤ ਲਈ ਇਹ ਮਾਣ ਅਤੇ ਸਨਮਾਨ ਵਾਲੀ ਗੱਲ ਹੈ ਕਿ ਜਿਸ ਤਰ੍ਹਾਂ ਜੀ-20 ਸਿਖਰ ਸੰਮੇਲਨ ਵਿਚ ਚੋਣ ਮਨੋਰਥ ਪੱਤਰ ’ਤੇ ਸਹਿਮਤੀ ਬਣੀ ਸੀ, ਉਸੇ ਤਰ੍ਹਾਂ ਇਕ ਧਰਤੀ, ਇਕ ਪਰਿਵਾਰ ਅਤੇ ਇਕ ਭਵਿੱਖ ਲਈ ਸੰਸਦ ਦੇ ਵਿਸ਼ੇ ’ਤੇ ਆਯੋਜਿਤ ਸੰਮੇਲਨ ਵਿਚ ਵੀ ਸਹਿਮਤੀ ਬਣੀ ਹੈ।
ਉਨ੍ਹਾਂ ਕਿਹਾ ਕਿ ਇਸ ਕਾਨਫਰੰਸ ਵਿੱਚ ਦੋ ਦਿਨਾਂ ਵਿੱਚ ਮੌਜੂਦਾ ਗਲੋਬਲ ਚੁਣੌਤੀਆਂ ਅਤੇ ਮੁੱਦਿਆਂ ’ਤੇ ਸੰਸਦਾਂ ਦੀ ਭੂਮਿਕਾ ’ਤੇ ਵਿਆਪਕ ਚਰਚਾ ਹੋਈ। ਮੀਟਿੰਗ ਵਿੱਚ ਇਨ੍ਹਾਂ ਚੁਣੌਤੀਆਂ ’ਤੇ ਤਜਰਬੇ ਸਾਂਝੇ ਕੀਤੇ ਗਏ । ਇਨ੍ਹਾਂ ਨੂੰ ਹੱਲ ਕਰਨ ਲਈ ਸੰਸਦਾਂ ਭਵਿੱਖ ਦੇ ਰੋਡਮੈਪ ’ਤੇ ਕਿਵੇਂ ਕੰਮ ਕਰ ਸਕਦੀਆਂ ਹਨ, ਬਾਰੇ ਵੀ ਵਿਚਾਰ ਰੱਖੇ ਗਏ।
'ਆਏ ਨਰਾਤੇ ਮਾਤਾ ਦੇ...' ਫੁੱਲਾਂ ਨਾਲ ਸਜਿਆ ਮਾਤਾ ਵੈਸ਼ਨੋ ਦੇਵੀ ਦਾ ਸੁੰਦਰ ਦਰਬਾਰ, ਵੇਖੋ ਖ਼ੂਬਸੂਰਤ ਤਸਵੀਰਾਂ
NEXT STORY