ਜੈਪੁਰ(ਬਿਊਰੋ)— ਰਾਜਸਥਾਨ ਦੀ ਮੁੱਖ ਮੰਤਰੀ ਵਸੁੰਧਰਾ ਰਾਜੇ ਨੇ ਸੂਬੇ ਵਿਚ 'ਪਦਮਾਵਤ' ਫਿਲਮ ਦੇ ਪ੍ਰਦਰਸ਼ਨ 'ਤੇ ਰੋਕ ਲਾਉਣ ਦੇ ਹੁਕਮ ਦਿੱਤੇ ਹਨ। ਰਾਜੇ ਨੇ ਇਸ ਦੀ ਪਾਲਣਾ ਕਰਨ ਲਈ ਸੋਮਵਾਰ ਗ੍ਰਹਿ ਮੰਤਰੀ ਗੁਲਾਬ ਚੰਦ ਕਟਾਰੀਆ ਨੂੰ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦੇ ਹੋਏ ਇਥੇ 'ਪਦਮਾਵਤ' ਫਿਲਮ ਦਾ ਪ੍ਰਦਰਸ਼ਨ ਨਹੀਂ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਰਾਣੀ ਪਦਮਨੀ ਦਾ ਬਲੀਦਾਨ ਸੂਬੇ ਦੇ ਮਾਣ-ਸਨਮਾਨ ਨਾਲ ਜੁੜਿਆ ਹੋਇਆ ਹੈ, ਇਸ ਲਈ ਪਦਮਨੀ ਸਿਰਫ ਇਤਿਹਾਸ ਦਾ ਅਧਿਆਏ ਹੀ ਨਹੀਂ, ਸਗੋਂ ਸਾਡਾ ਸਵੈਮਾਣ ਵੀ ਹੈ। ਉਨ੍ਹਾਂ ਦੀ ਮਰਿਆਦਾ ਨੂੰ ਕਿਸੇ ਵੀ ਕੀਮਤ 'ਤੇ ਠੇਸ ਨਹੀਂ ਵੱਜਣ ਦਿੱਤੀ ਜਾਏਗੀ।
ਸੱਚਾਈ ਸਾਹਮਣੇ ਲਿਆਉਣ ਵਾਲੇ ਹੀ ਬਣ ਰਹੇ ਹਨ ਨਿਸ਼ਾਨਾ- ਸ਼ਤਰੂਘਣ
NEXT STORY