ਜੰਮੂ/ਨਵੀਂ ਦਿੱਲੀ– ਜੰਮੂ-ਕਸ਼ਮੀਰ ਦੇ ਪਹਿਲਗਾਮ ’ਚ ਪਿਛਲੇ ਹਫ਼ਤੇ ਇਕ ਬੱਸ ਹਾਦਸੇ ’ਚ ਭਾਰਤ-ਤਿੱਬਤ ਸਰਹੱਦ ਪੁਲਸ (ITBP) ਦੇ ਇਕ ਜਵਾਨ ਦੀ ਇਲਾਜ ਦੌਰਾਨ ਮੌਤ ਹੋ ਗਈ। ਇਸ ਹਾਦਸੇ ’ਚ ਜਾਨ ਗੁਆਉਣ ਵਾਲੇ ਲੋਕਾਂ ਦੀ ਗਿਣਤੀ ਵੱਧ ਕੇ 8 ਹੋ ਗਈ ਹੈ। ਜ਼ਿਕਰਯੋਗ ਹੈ ਕਿ ਇਸ ਹਾਦਸੇ ’ਚ 7 ਜਵਾਨਾਂ ਦੀ ਮੌਤ ਹੋ ਗਈ ਸੀ ਅਤੇ ਜੰਮੂ-ਕਸ਼ਮੀਰ ਪੁਲਸ ਦੇ ਦੋ ਪੁਲਸ ਮੁਲਾਜ਼ਮਾਂ ਸਮੇਤ 32 ਹੋਰ ਲੋਕ ਜ਼ਖਮੀ ਹੋ ਗਏ ਸਨ।
ਇਹ ਹਾਦਸਾ ਉਦੋਂ ਵਾਪਰਿਆ, ਜਦੋਂ ITBP ਬੱਸ 16 ਅਗਸਤ ਨੂੰ ਪਹਿਲਗਾਮ ਦੇ ਨੇੜੇ ਇਕ ਖੱਡ ’ਚ ਡਿੱਗ ਗਈ ਸੀ। ਜਵਾਨ ਅਮਰਨਾਥ ਯਾਤਰਾ ਦੀ ਡਿਊਟੀ ਪੂਰੀ ਕਰਨ ਮਗਰੋਂ ਆਪਣੇ ਅੱਡੇ ’ਤੇ ਪਰਤ ਰਹੇ ਸਨ। ITBP ਦੇ ਇਕ ਅਧਿਕਾਰੀ ਨੇ ਦੱਸਿਆ ਕਿ ਹਾਦਸੇ ’ਚ ਗੰਭੀਰ ਰੂਪ ਨਾਲ ਜ਼ਖਮੀ ਹੋਏ ਸਹਾਇਕ ਸਬ-ਇੰਸਪੈਕਟਰ ਨੰਦਨ ਸਿੰਘ ਦੀ ਸੋਮਵਾਰ ਰਾਤ 11.30 ਵਜੇ ਸ਼੍ਰੀਨਗਰ ਦੇ ਐਸ.ਕੇ.ਆਈ.ਐਮ.ਐਸ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ।
ਤਿੰਨ ਗੰਭੀਰ ਜ਼ਖਮੀ ਕਰਮੀਆਂ ਨੂੰ ਹਾਲ ਹੀ 'ਚ ਸ਼੍ਰੀਨਗਰ ਤੋਂ ਦਿੱਲੀ ਏਅਰਲਿਫਟ ਕੀਤਾ ਗਿਆ ਅਤੇ ਏਮਜ਼ ਦੇ ਟਰਾਮਾ ਸੈਂਟਰ 'ਚ ਦਾਖਲ ਕਰਵਾਇਆ ਗਿਆ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪਿਛਲੇ ਹਫਤੇ ਟਰਾਮਾ ਸੈਂਟਰ ਦਾ ਦੌਰਾ ਕੀਤਾ ਸੀ ਅਤੇ ਉਨ੍ਹਾਂ ਦਾ ਹਾਲ-ਚਾਲ ਪੁੱਛਿਆ ਸੀ।
ਸਿਆਸੀ ਪਾਰਟੀਆਂ ਵਲੋਂ ਮੁਫ਼ਤ ਸਕੀਮਾਂ ਦੇ ਮੁੱਦੇ ’ਤੇ ਸੁਪਰੀਮ ਕੋਰਟ ਨੇ ਕਿਹਾ- ਬਹਿਸ ਦੀ ਲੋੜ ਹੈ
NEXT STORY