ਇੰਟਰਨੈਸ਼ਨਲ ਡੈਸਕ- ਪਹਿਲਗਾਮ ਹਮਲੇ ਮਗਰੋਂ ਭਾਰਤ ਨਾਲ ਜੰਗ ਦੇ ਡਰੋਂ ਵੱਡੀ ਗਿਣਤੀ 'ਚ ਪਾਕਿਸਤਾਨੀ ਫੌ਼ਜੀ ਆਪਣੀ ਜਾਨ ਬਚਾਉਣ ਲਈ ਨੌਕਰੀ ਛੱਡ ਚੁੱਕੇ ਹਨ। ਹੁਣ ਮਿਲ ਰਹੀ ਜਾਣਕਾਰੀ ਅਨੁਸਾਰ ਪਾਕਿਸਤਾਨ ਆਪਣੀ ਫੌਜ ਵਿੱਚ ਸੈਨਿਕਾਂ ਦੀ ਕਾਫ਼ੀ ਘਾਟ ਦਾ ਸਾਹਮਣਾ ਕਰ ਰਿਹਾ ਹੈ।
ਇਸ ਮਸਲੇ ਨੂੰ ਹੱਲ ਕਰਨ ਲਈ ਫੌਜ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.) ਵਿੱਚ ਕੰਟਰੋਲ ਰੇਖਾ (ਐੱਲ.ਓ.ਸੀ.) ਦੇ ਨੇੜੇ ਦੇ ਇਲਾਕਿਆਂ ਵਿੱਚ ਨਾਗਰਿਕਾਂ ਨੂੰ ਮੁੱਢਲੇ ਹਥਿਆਰਾਂ ਦੀ ਸੰਭਾਲ ਅਤੇ ਸੈਲਫ਼ ਡਿਫੈਂਸ ਦੀ ਟ੍ਰੇਨਿੰਗ ਦੇਣੀ ਸ਼ੁਰੂ ਕਰ ਦਿੱਤੀ ਹੈ। ਇਸ ਪਹਿਲ ਦਾ ਉਦੇਸ਼ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਨਾਲ ਵਧੇ ਤਣਾਅ ਦੇ ਵਿਚਕਾਰ ਸਥਾਨਕ ਰੱਖਿਆ ਸਮਰੱਥਾਵਾਂ ਨੂੰ ਮਜ਼ਬੂਤ ਕਰਨਾ ਹੈ।
ਇਹ ਵੀ ਪੜ੍ਹੋ- 'ਘਰਾਂ 'ਚ ਭਰ ਲਓ 2 ਮਹੀਨੇ ਦਾ ਰਾਸ਼ਨ...' ; ਬਾਰਡਰ ਨੇੜੇ ਰਹਿੰਦੇ ਲੋਕਾਂ ਨੂੰ ਜਾਰੀ ਹੋ ਗਏ ਹੁਕਮ
ਇਸ ਦੇ ਨਾਲ ਹੀ ਭਾਰਤੀ ਫੌਜ ਨੇ ਜੰਮੂ ਅਤੇ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਵਿੱਚ ਗ੍ਰਾਮ ਰੱਖਿਆ ਸਮੂਹਾਂ (ਵੀ.ਡੀ..ਜੀ) ਨੂੰ ਸਿਖਲਾਈ ਦੇਣ ਲਈ ਆਪਣੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ। ਇਹ ਸਮੂਹ ਹਥਿਆਰਾਂ ਦੀ ਸੰਭਾਲ, ਰਣਨੀਤਕ ਜਵਾਬ ਅਤੇ ਸੰਵੇਦਨਸ਼ੀਲ ਸਰਹੱਦੀ ਖੇਤਰਾਂ ਵਿੱਚ ਸੁਰੱਖਿਆ ਵਧਾਉਣ ਲਈ ਸਮੁੱਚੀ ਤਿਆਰੀ ਵਿੱਚ ਸਪੈਸ਼ਲ ਟ੍ਰੇਨਿੰਗ ਹਾਸਲ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਪਹਿਲਗਾਮ ਹਮਲੇ ਮਗਰੋਂ ਦੋਵਾਂ ਦੇਸ਼ਾਂ ਵਿਚਾਲੇ ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਦੋਵੇਂ ਦੇਸ਼ ਆਪਣੀਆਂ-ਆਪਣੀਆਂ ਸਰਹੱਦਾਂ ਨੂੰ ਮਜ਼ਬੂਤ ਕਰਨ 'ਚ ਰੁੱਝੀਆਂ ਹੋਈਆਂ ਹਨ। ਇਸ ਦੌਰਾਨ ਪੂਰੀ ਦੁਨੀਆ ਦੀ ਨਜ਼ਰ ਭਾਰਤ-ਪਾਕਿ ਦੀਆਂ ਗਤੀਵਿਧੀਆਂ 'ਤੇ ਬਣੀ ਹੋਈ ਹੈ।
ਇਹ ਵੀ ਪੜ੍ਹੋ- PoK 'ਚ ਵਧੀ ਟੈਂਸ਼ਨ ! 1,000 ਤੋਂ ਵੱਧ ਮਦਰੱਸੇ ਕੀਤੇ ਗਏ ਬੰਦ, ਵਿਦਿਆਰਥੀਆਂ ਨੂੰ ਦਿੱਤੀ ਜਾ ਰਹੀ ਐਮਰਜੈਂਸੀ ਟ੍ਰੇਨਿੰਗ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਜੇ ਅਸੀਂ ਪੰਜਾਬ ਦੀਆਂ ਰੇਲਗੱਡੀਆਂ ਤੇ ਸੜਕਾਂ ਬੰਦ ਕਰ ਦੇਈਏ ਤਾਂ ਕੀ ਹੋਵੇਗਾ, ਅਨਿਲ ਵਿਜ ਨੇ ਦਿੱਤੀ ਚਿਤਾਵਨੀ
NEXT STORY