ਨਵੀਂ ਦਿੱਲੀ- ਪਾਕਿਸਤਾਨ ਨਾਲ ਵੱਧਦੇ ਤਣਾਅ 'ਤੇ ਭਾਰਤ ਦੇ ਵਿਦੇਸ਼ ਮੰਤਰਾਲਾ ਅਤੇ ਰੱਖਿਆ ਮੰਤਰਾਲਾ ਨੇ ਕੱਲ ਰਾਤ ਹੋਏ ਘਟਨਾਕ੍ਰਮਾਂ ਬਾਰੇ ਸ਼ਨੀਵਾਰ ਨੂੰ ਪ੍ਰੈੱਸ ਕਾਨਫਰੰਸ ਕਰ ਕਰ ਕੇ ਜਾਣਕਾਰੀ ਦਿੱਤੀ। ਭਾਰਤੀ ਫ਼ੌਜ ਦੀ ਕਰਨਲ ਸੋਫੀਆ ਕੁਰੈਸ਼ੀ, ਭਾਰਤੀ ਹਵਾਈ ਫ਼ੌਜ ਦੇ ਵਿੰਗ ਕਮਾਂਡਰ ਵਿਓਮਿਕਾ ਸਿੰਘ ਅਤੇ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਘਟਨਾਕ੍ਰਮਾਂ ਦੀ ਪੂਰੀ ਜਾਣਕਾਰੀ ਦਿੱਤੀ।
ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਕਿਹਾ ਕਿ ਮੈਂ ਪਹਿਲਾਂ ਵੀ ਕਈ ਮੌਕਿਆਂ 'ਤੇ ਕਿਹਾ ਹੈ ਕਿ ਪਾਕਿਸਤਾਨ ਦੀਆਂ ਕਾਰਵਾਈਆਂ ਉਕਸਾਵੇ ਅਤੇ ਤਣਾਅ ਵਧਾਉਣ ਵਾਲੀਆਂ ਹਨ। ਅੱਜ ਸਵੇਰੇ ਪਾਕਿਸਤਾਨ ਨੇ ਉਸ ਉਕਸਾਵੇ ਅਤੇ ਤਣਾਅ ਵਧਾਉਣ ਵਾਲੀ ਕਾਰਵਾਈ ਨੂੰ ਫਿਰ ਤੋਂ ਦੁਹਰਾਇਆ। ਜਿਸ ਦਾ ਭਾਰਤ ਨੇ ਪੂਰੀ ਤਾਕਤ ਨਾਲ ਜਵਾਬ ਦਿੱਤਾ। ਮਿਸਰੀ ਨੇ ਅੱਗੇ ਕਿਹਾ ਕਿ ਪਾਕਿਸਤਾਨ ਲਗਾਤਾਰ ਨਾਗਰਿਕਾਂ ਅਤੇ ਨਾਗਰਿਕ ਇਮਾਰਤਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ। ਮਿਸਰੀ ਨੇ ਕਿਹਾ ਕਿ ਪਾਕਿਸਤਾਨ ਨੇ ਰਾਜੌਰੀ ਸ਼ਹਿਰ 'ਤੇ ਗੋਲੀਬਾਰੀ ਕੀਤੀ, ਜਿਸ ਵਿਚ ਵਧੀਕ ਜ਼ਿਲ੍ਹਾ ਵਿਕਾਸ ਕਮਿਸ਼ਨਰ ਰਾਜ ਕੁਮਾਰ ਥਾਪਾ ਦੀ ਮੌਤ ਹੋ ਗਈ, ਜਿਸ ਨਾਲ ਰਾਜ ਵਿੱਚ ਨਾਗਰਿਕਾਂ ਦੀ ਮੌਤ ਅਤੇ ਨੁਕਸਾਨ ਵਿਚ ਵਾਧਾ ਹੋਇਆ।
ਉਨ੍ਹਾਂ ਕਿਹਾ ਕਿ ਪਾਕਿਸਤਾਨੀ ਫੌਜਾਂ ਨੇ 26 ਤੋਂ ਵੱਧ ਥਾਵਾਂ 'ਤੇ ਹਵਾਈ ਫ਼ੌਜ ਰਾਹੀਂ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ। ਇਨ੍ਹਾਂ ਅਸਫਲ ਹਮਲਿਆਂ ਵਿਚ ਊਧਮਪੁਰ, ਭੁਜ, ਪਠਾਨਕੋਟ, ਬਠਿੰਡਾ ਵਿਚ ਹਵਾਈ ਫੌਜ ਦੇ ਅੱਡੇ 'ਤੇ ਕੁਝ ਉਪਕਰਣਾਂ ਅਤੇ ਕਰਮਚਾਰੀਆਂ ਨੂੰ ਨੁਕਸਾਨ ਪਹੁੰਚਿਆ। ਫੌਜੀ ਅਧਿਕਾਰੀ ਨੇ ਕਿਹਾ ਕਿ ਪਾਕਿਸਤਾਨ ਨੇ ਕੱਲ੍ਹ ਰਾਤ ਲਗਭਗ 1:40 ਵਜੇ ਪੰਜਾਬ ਵਿਚ ਹਵਾਈ ਫੌਜ ਦੇ ਅੱਡੇ ਨੂੰ ਨਿਸ਼ਾਨਾ ਬਣਾਉਣ ਲਈ ਤੇਜ਼ ਰਫ਼ਤਾਰ ਮਿਜ਼ਾਈਲਾਂ ਦੀ ਵਰਤੋਂ ਕੀਤੀ। ਭਾਰਤ ਨੇ ਇਨ੍ਹਾਂ ਹਮਲਿਆਂ ਨੂੰ ਸਫਲ ਨਹੀਂ ਹੋਣ ਦਿੱਤਾ। ਪਾਕਿਸਤਾਨੀ ਫੌਜਾਂ ਨੇ ਮੈਡੀਕਲ ਸਹੂਲਤਾਂ ਅਤੇ ਸਕੂਲਾਂ 'ਤੇ ਵੀ ਹਮਲਾ ਕੀਤਾ।
ਚੀਨ ਤੋਂ ਮਿਲੇ ਹਥਿਆਰਾਂ ਨੇ Pak ਨੂੰ ਕੀਤਾ ਸ਼ਰਮਿੰਦਾ, ਬਿਨਾਂ ਫਟੇ ਜ਼ਮੀਨ 'ਤੇ ਡਿੱਗ ਰਹੀਆਂ ਚਾਈਨਾ ਮੇਡ PL-15 ਮਿਜ਼ਾਈਲਾਂ
NEXT STORY