ਪਾਨੀਪਤ— ਹਰਿਆਣਾ ਦੇ ਪਾਨੀਪਤ ਜ਼ਿਲੇ ਦੇ ਸਿਵਲ ਹਸਪਤਾਲ 'ਚ ਬਿਜਲੀ ਦੀ ਵੋਲਟੇਜ ਜ਼ਿਆਦਾ ਘੱਟ ਹੋਣ ਨਾਲ ਐੈੱਸ.ਐੱਨ.ਸੀ.ਯੂ. (ਸਿਕ ਨਿਊਬਰਨ ਕੇਅਰ ਯੂਨਿਟ) 'ਚ ਏ.ਸੀ. ਅਤੇ ਸਾਰੀਆਂ ਮਸ਼ੀਨਾਂ ਬੰਦ ਹੋ ਗਈਆ। ਇਸ ਤੋਂ ਘਬਰਾਏ ਮਾਪੇ ਨਵਜੰਮੇ ਬੱਚਿਆਂ ਨੂੰ ਗੋਦ 'ਚ ਚੁੱਕ ਕੇ ਬਾਹਰ ਭੱਜੇ।
ਚਾਰ ਬੱਚਿਆਂ ਦੀ ਹਾਲਤ ਗੰਭੀਰ ਹੋਣ 'ਤੇ ਉਨ੍ਹਾਂ ਨੂੰ ਖਾਨਪੁਰ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ ਸੀ। ਬੱਚਿਆਂ ਨੂੰ ਦੂਜੇ ਹਸਪਤਾਲ 'ਚ ਸਿਫਟ ਕਰਨ ਦੌਰਾਨ ਦੋ ਬੱਚਿਆਂ ਦੀ ਮੌਤ ਹੋ ਗਈ। ਹਸਪਤਾਲ 'ਚ ਠੀਕ ਹੋਣ ਦੀ ਬਜਾਏ ਬੱਚੇ ਹੋਰ ਬੀਮਾਰ ਹੋ ਰਹੇ ਹਨ। ਪਿਛਲੇ 24 ਘੰਟਿਆਂ 'ਚ ਬਿਜਲੀ ਸਿਸਟਮ ਬਹੁਤ ਖਰਾਬ ਹੈ।
ਇਸ ਪਰੇਸ਼ਾਨੀ ਦੇ ਕਰਕੇ ਡਾਕਟਰਾਂ ਨੇ ਧਰਮਿੰਦਰ ਦੇ ਪੀਲੀਆ ਤੋਂ ਪੀੜਤ ਬੇਟੇ ਨੂੰ ਖਾਨਪੁਰ ਰੈਫਰ ਕਰ ਦਿੱਤਾ ਸੀ ਪਰ ਉਸ ਦੀ ਡਾਹਰ ਟੋਲ 'ਤੇ ਹੀ ਮੌਤ ਹੋ ਗਈ। ਇਹ ਸੂਚਨਾ ਮਿਲਦੇ ਹੀ ਹਸਪਤਾਲ 'ਚ ਹੰਗਾਮਾ ਸ਼ੁਰੂ ਹੋ ਗਿਆ। ਹਸਪਤਾਲ ਕੰਪਲੈਕਸ 'ਚ ਤਿੰਨ ਐਂਬੂਲੈਂਸ ਖੜੀਆਂ ਸਨ ਪਰ 2 ਘੰਟੇ ਤੱਕ ਚਾਬੀ ਨਹੀਂ ਮਿਲੀ, ਜਿਸ ਤੋਂ ਬਾਅਦ ਘਰਦੇ ਗੋਦ 'ਚ ਬੱਚੇ ਚੁੱਕ ਕੇ ਨਿੱਜੀ ਹਸਪਤਾਲ ਵੱਲ ਭੱਜੇ। ਬੀਤੀ ਰਾਤ 11 ਵਜੇ ਤੱਕ ਬੱਚਿਆਂ ਦੀ ਸ਼ਿਫਟਿੰਗ ਜਾਰੀ ਰਹੀ।
ਹਸਪਤਾਲ ਪ੍ਰਸ਼ਾਸ਼ਨ 'ਤੇ ਦੋਸ਼ ਹੈ ਕਿ ਐਤਵਾਰ ਰਾਤ ਨੂੰ ਵੀ ਇਕ ਨਵਜੰਮੇ ਬੱਚੇ ਦੀ ਮੌਤ ਹੋ ਗਈ ਸੀ। ਇਸ 'ਤੇ ਪ੍ਰਸ਼ਾਸ਼ਨ ਨੇ ਸਫਾਈ ਦਿੱਤੀ ਕਿ ਐਤਵਾਰ ਨੂੰ ਬੱਚੇ ਦੀ ਮੌਤ ਬੀਮਾਰੀ ਦੀ ਵਜ੍ਹਾ ਨਾਲ ਹੋਈ ਸੀ। ਮੌਕੇ 'ਤੇ ਪਹੁੰਚੇ ਡਿਪਟੀ ਸੀ.ਐੈੱਮ.ਓ. ਡਾ. ਨਵੀਨ ਸੁਨੇਜਾ ਨੇ ਕਿਹਾ ਹੈ ਕਿ ਹਸਪਤਾਲ ਦੀ ਬਿਜਲੀ ਸਪਲਾਈ 'ਚ ਮੁਸ਼ਕਿਲ ਆ ਰਹੀ ਸੀ।
ਜਨਰੇਟਰ ਵੀ ਚਲਾਇਆ ਗਿਆ ਪਰ ਹਾਲਾਤ ਨਹੀਂ ਸੁਧਰੇ। ਪ੍ਰਦੇਸ਼ ਸਿਹਤ ਮੰਤਰੀ ਅਨਿਲ ਵਿਜ ਨੇ ਇਸ ਘਟਨਾ 'ਤੇ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਇਸ ਮਾਮਲੇ 'ਚ ਅਧਿਕਾਰੀਆਂ ਤੋਂ ਰਿਪੋਰਟ ਮੰਗੀ ਹੈ। ਇਸ ਤੋਂ ਬਾਅਦ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।
'ਜਿਸ ਕੀ ਬੀਵੀ ਛੋਟੀ, ਉਸ ਕਾ ਭੀ ਬੜਾ ਨਾਮ ਹੈ', ਲਾੜਾ 34 ਤੇ ਲਾੜੀ 33 ਇੰਚ ਦੀ
NEXT STORY