ਮੈਸੂਰ (ਭਾਸ਼ਾ)- ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਨੇ ਵਿਰੋਧੀ ਧਿਰ ਭਾਜਪਾ ਦੇ ਉਨ੍ਹਾਂ ਦੋਸ਼ਾਂ ਨੂੰ ਸਿਆਸਤ ਤੋਂ ਪ੍ਰੇਰਿਤ ਅਤੇ ਬੇਬੁਨਿਆਦ ਕਰਾਰ ਦਿੰਦੇ ਹੋਏ ਰੱਦ ਕਰ ਦਿੱਤਾ ਹੈ ਕਿ ਇਨਕਮ ਟੈਕਸ ਵਿਭਾਗ ਨੇ ਇੱਥੇ ਹਾਲ ਹੀ ਵਿਚ ਛਾਪੇਮਾਰੀ ਕਰ ਕੇ ਜੋ ਨਕਦੀ ਜ਼ਬਤ ਕੀਤੀ ਸੀ, ਉਹ ਕਾਂਗਰਸ ਨਾਲ ਜੁੜੀ ਹੋਈ ਹੈ। ਸਿੱਧਰਮਈਆ ਨੇ ਸੋਮਵਾਰ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਕਿਹਾ ਇਹ ਬੇਬੁਨਿਆਦ ਦੋਸ਼ ਹਨ। ਸਬੂਤ ਕਿੱਥੇ ਹਨ? ਭਾਜਪਾ ਨੇ ਦੋਸ਼ ਲਾਇਆ ਸੀ ਕਿ ਇਕ ਠੇਕੇਦਾਰ ਅਤੇ ਉਸ ਦੇ ਪੁੱਤਰ ਤੋਂ ਜ਼ਬਤ 42 ਕਰੋੜ ਰੁਪਏ ਦੀ ਨਕਦੀ ਕਾਂਗਰਸ ਨਾਲ ਜੁੜੀ ਹੋਈ ਹੈ ਅਤੇ ਸਿੱਧਰਮਈਆ ਸਰਕਾਰ ਸੂਬੇ ਨੂੰ ਏ.ਟੀ.ਐੱਮ.' ਵਜੋਂ ਵਰਤ ਰਹੀ ਹੈ।
ਇਹ ਵੀ ਪੜ੍ਹੋ : ਸਮਲਿੰਗੀ ਵਿਆਹ ਮਾਮਲੇ 'ਚ ਸੁਪਰੀਮ ਕੋਰਟ ਦਾ 'ਸੁਪਰੀਮ' ਫ਼ੈਸਲਾ ਆਇਆ ਸਾਹਮਣੇ
ਭਾਜਪਾ ਦੇ ਇਸ ਦੋਸ਼ ਬਾਰੇ ਪੁੱਛੇ ਜਾਣ ’ਤੇ ਕਿ ਜ਼ਬਤ ਕੀਤੀ ਗਈ ਨਕਦੀ ਪੰਜ ਸੂਬਿਆਂ ਦੀਆਂ ਚੋਣਾਂ ਲਈ ਸੀ, ਸਿੱਧਰਮਈਆ ਨੇ ਕਿਹਾ ਕਿ ਸਾਡਾ ਇਸ ਪੈਸੇ ਨਾਲ ਕੋਈ ਸਬੰਧ ਨਹੀਂ। ਜਿਨ੍ਹਾਂ ਸੂਬਿਆਂ ਵਿਚ ਚੋਣਾਂ ਹੋ ਰਹੀਆਂ ਹਨ, ਉਨ੍ਹਾਂ ਨੂੰ ਆਪਣੇ ਦਮ ’ਤੇ ਚੋਣ ਲੜਨੀ ਚਾਹੀਦੀ ਹੈ। ਜਦੋਂ ਅਸੀਂ ਚੋਣਾਂ ਲੜੀਆਂ ਸਨ ਤਾਂ ਕੀ ਅਸੀਂ ਦੂਜੇ ਸੂਬਿਆਂ ਤੋਂ ਪੈਸੇ ਮੰਗੇ ਸਨ? ਲੋਕਾਂ ਨੇ ਸਾਨੂੰ ਆਸ਼ੀਰਵਾਦ ਦਿੱਤਾ ਸੀ। ਭਾਜਪਾ ਨੇਤਾ ਸੀ. ਟੀ. ਰਵੀ ਦੇ ਇਸ ਦੋਸ਼ ਕਿ ਕਰਨਾਟਕ ਕਾਂਗਰਸ ਦਾ ਵਿਧਾਨ ਸਭਾ ਚੋਣਾਂ ਲੜਨ ਲਈ 1,000 ਕਰੋੜ ਰੁਪਏ ਇੱਕਠਾ ਕਰਨ ਦਾ ਨਿਸ਼ਾਨਾ ਹੈ , ਸਿੱਧਰਮਈਆ ਨੇ ਕਿਹਾ ਕਿ ਉਹ ਕੋਈ ਟਿੱਪਣੀ ਨਹੀਂ ਕਰਨਗੇ। ਉਂਝ ਉਨ੍ਹਾਂ ਕਿਹਾ ਕਿ ਕਰਨਾਟਕ ਨੂੰ 1,000 ਕਰੋੜ ਰੁਪਏ ਇਕੱਠੇ ਕਰਨ ਲਈ ਕੌਣ ਕਹਿ ਸਕਦਾ ਹੈ? ਪਾਰਟੀ ਹਾਈ ਕਮਾਨ ਨੇ ਤਾਂ ਸਾਡੇ ਕੋਲੋਂ ਕਦੇ ਪੰਜ ਪੈਸੇ ਵੀ ਨਹੀਂ ਮੰਗੇ। ਸਾਬਕਾ ਮੁੱਖ ਮੰਤਰੀ ਐੱਚ. ਡੀ. ਕੁਮਾਰ ਸਵਾਮੀ ਵੱਲੋਂ ਇਨਕਮ ਟੈਕਸ ਦੇ ਛਾਪਿਆਂ ਦੀ ਜਾਂਚ ਦੀ ਮੰਗ ’ਤੇ ਸਿੱਧਰਮਈਆ ਨੇ ਕਿਹਾ ਕਿ ਅਸੀਂ ਜਾਂਚ ਕਿਉਂ ਕਰਾਈਏ? ਇਹ ਜਾਂਚ ਇਨਕਮ ਟੈਕਸ ਵਿਭਾਗ ਵੱਲੋਂ ਕੀਤੀ ਜਾਣੀ ਚਾਹੀਦੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
PM ਮੋਦੀ ਨੇ 23 ਹਜ਼ਾਰ ਕਰੋੜ ਰੁਪਏ ਦੇ ਸਮੁੰਦਰੀ ਪ੍ਰਾਜੈਕਟਾਂ ਦੀ ਕੀਤੀ ਸ਼ੁਰੂਆਤ
NEXT STORY