ਪਟਨਾ- ਬਿਹਾਰ ਦੀ ਪਾਟਲੀਪੁੱਤਰ ਲੋਕ ਸਭਾ ਸੀਟ ਤੋਂ ਰਾਸ਼ਟਰੀ ਜਨਤਾ ਦਲ ਦੀ ਉਮੀਦਵਾਰ ਮੀਸਾ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਦਿੱਤੇ ਗਏ ਆਪਣੇ ਬਿਆਨ ਤੋਂ ਪਲਟ ਗਈ। ਸ਼ੁੱਕਰਵਾਰ ਨੂੰ ਉਸ ਨੇ ਇਸ ਮਾਮਲੇ ’ਤੇ ਸਫਾਈ ਜਾਰੀ ਕਰਦੇ ਹੋਏ ਕਿਹਾ ਕਿ ਮੈਂ ਬਿਆਨ ਦਿੱਤਾ ਉਹ ਕਿਸੇ ਨੇ ਪੂਰਾ ਸੁਣਿਆ ਨਹੀਂ, ਪ੍ਰਧਾਨ ਮੰਤਰੀ ਦੇ ਉੱਪਰ ਮੈਂ ਇਹ ਕਿਹਾ ਸੀ ਕਿ ਸੁਪਰੀਮ ਕੋਰਟ ਨੇ ਜੋ ਇਲੈਕਟ੍ਰੋਲ ਬਾਂਡ ’ਤੇ ਟਿੱਪਣੀ ਕੀਤੀ ਹੈ, ਅਸੀਂ ਆਵਾਂਗੇ ਤਾਂ ਜਾਂਚ ਕਰਾਵਾਂਗੇ, ਜੋ ਦੋਸ਼ੀ ਹੋਣਗੇ ਉਸਨੂੰ ਸਜ਼ਾ ਦਿੱਤੀ ਜਾਏਗੀ।
ਮੀਸਾ ਨੇ ਅੱਗੇ ਕਿਹਾ ਕਿ ਭਾਜਪਾ ਵਾਲੇ ਸੀ. ਬੀ. ਆਈ., ਈ. ਡੀ. ਤੋਂ ਵਿਰੋਧੀ ਧਿਰ ਦੇ ਉੱਪਰ ਛਾਪੇ ਮਰਵਾ ਕੇ ਜੇਲ ਵਿਚ ਸੁੱਟ ਰਹੇ ਹਨ, ਪੀ. ਐੱਮ. ਕੋਲ ਕੀ ਮੁੱਦਾ ਹੈ, ਕੀ ਉਹ ਬੇਰੁਜ਼ਗਾਰੀ ’ਤੇ ਗੱਲ ਕਰ ਰਹੇ ਹਨ, ਮਹਿੰਗਾਈ ’ਤੇ ਗੱਲ ਕਰ ਰਹੇ? ਮੀਸਾ ਭਾਰਤੀ ਨੇ ਵੀਰਵਾਰ ਨੂੰ ਆਪਣੇ ਇਕ ਬਿਆਨ ਵਿਚ ਕਿਹਾ ਸੀ ਕਿ ਜੇਕਰ ਲੋਕਾਂ ਨੇ ‘ਇੰਡੀਆ’ ਗੱਠਜੋੜ ਨੂੰ ਸੱਤਾ ਦੀ ਕੁਰਸੀ ’ਤੇ ਬਿਠਾਇਆ ਤਾਂ ਪੀ. ਐੱਮ. ਮੋਦੀ ਸਲਾਖਾਂ ਪਿੱਛੇ ਹੋਣਗੇ। ਉਸਨੇ ਕਿਹਾ ਕਿ ਪੀ. ਐੱਮ. ਮੋਦੀ ਜਦੋਂ ਵੀ ਆਉਂਦੇ ਹਨ ਤਾਂ ਉਹ ਮੇਰੇ ਪਰਿਵਾਰ ’ਤੇ ਭ੍ਰਿਸ਼ਟਾਚਾਰ ਦਾ ਦੋਸ਼ ਲਗਾਉਂਦੇ ਹਨ।
ਲੋਕ ਸਭਾ ਚੋਣਾਂ ’ਚ ਇਸ ਵਾਰ ਉਮੀਦਵਾਰਾਂ ਦੀ ਗਿਣਤੀ ’ਚ ਹੋ ਸਕਦੈ ਵਾਧਾ
NEXT STORY