ਮੁੰਬਈ (ਭਾਸ਼ਾ)- ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਦੇ ਸੰਸਥਾਪਕ ਸ਼ਰਦ ਪਵਾਰ ਨੇ ਐਤਵਾਰ ਨੂੰ ਮੀਂਹ ਦਰਮਿਆਨ ਭਾਸ਼ਣ ਦਿੱਤਾ। ਸ਼ਾਮ ਨੂੰ ਪਵਾਰ ਨੇ ਨਵੀ ਮੁੰਬਈ ’ਚ ਪਾਰਟੀ ਦੇ ਇਕ ਪ੍ਰੋਗਰਾਮ ’ਚ ਹਿੱਸਾ ਲਿਆ, ਜਿੱਥੇ ਸਵੇਰ ਤੋਂ ਹੀ ਮੀਂਹ ਪੈ ਰਿਹਾ ਸੀ। ਜਿਵੇਂ ਹੀ ਉਨ੍ਹਾਂ ਨੇ ਭਾਸ਼ਣ ਸ਼ੁਰੂ ਕੀਤਾ, ਹਲਕਾ-ਹਲਕਾ ਮੀਂਹ ਸ਼ੁਰੂ ਹੋ ਗਿਆ ਪਰ ਉਹ ਮੀਂਹ ’ਚ ਹੀ ਡਟੇ ਰਹੇ।
ਉਨ੍ਹਾਂ ਕਿਹਾ,''ਅੱਜ ਮੀਂਹ ਕਾਰਨ ਇੱਥੇ ਸਾਡੀਆਂ ਯੋਜਨਾਵਾਂ ’ਚ ਵਿਘਨ ਪਿਆ ਹੈ ਪਰ ਅਸੀਂ ਉਹ ਲੋਕ ਹਾਂ ਜੋ ਇੰਨੀ ਆਸਾਨੀ ਨਾਲ ਹਾਰ ਨਹੀਂ ਮੰਨਦੇ। ਸਾਨੂੰ ਭਵਿੱਖ ’ਚ ਵੀ ਸੰਘਰਸ਼ ਜਾਰੀ ਰੱਖਣ ਦੀ ਲੋੜ ਹੈ।'' ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਤੋਂ ਤਿੰਨ ਦਿਨ ਪਹਿਲਾਂ 18 ਅਕਤੂਬਰ 2019 ਨੂੰ ਪਵਾਰ ਲੋਕ ਸਭਾ ਉਪ ਚੋਣ ਲਈ ਰਾਕਾਂਪਾ ਉਮੀਦਵਾਰ ਦੇ ਹੱਕ ’ਚ ਪ੍ਰਚਾਰ ਕਰਨ ਲਈ ਸਤਾਰਾ ’ਚ ਸਨ। ਇਸ ਦੌਰਾਨ ਉਨ੍ਹਾਂ ਭਾਰੀ ਮੀਂਹ ’ਚ ਭਿੱਜਦੇ ਹੋਏ ਭਾਸ਼ਣ ਦਿੱਤਾ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੱਧ ਪ੍ਰਦੇਸ਼ ’ਚ ਰੇਲਵੇ ਸਟੇਸ਼ਨ ’ਤੇ ਔਰਤ ਨਾਲ ਸਮੂਹਿਕ ਜਬਰ-ਜ਼ਨਾਹ
NEXT STORY