ਮੇਰਠ— ਯੂ.ਪੀ ਦੇ ਮੇਰਠ 'ਚ ਕਮਿਸ਼ਨਰੀ ਆਵਾਸ ਚੌਰਾਹੇ 'ਤੇ ਇਕ ਵਿਅਕਤੀ ਦੀ ਗੰਨੇ ਨਾਲ ਭਰੇ ਟਰੱਕ ਹੇਠਾਂ ਆਉਣ ਨਾਲ ਮੌਤ ਹੋ ਗਈ | ਹਾਦਸਾ ਇੰਨਾ ਦਰਦਨਾਕ ਸੀ ਕਿ ਦੇਖਣ ਵਾਲੇ ਵੀ ਹੈਰਾਨ ਹੋ ਗਏ | ਟਰੱਕ ਦੇ ਪਹੀਏ ਨਾਲ ਕੁਚਲਣ ਕਰਕੇ ਵਿਅਕਤੀ ਦੇ ਸਰੀਰ ਦੇ ਦੋ ਹਿੱਸੇ ਹੋ ਗਏ | ਉਸ ਦੀ ਮੌਕੇ 'ਤੇ ਹੀ ਤੜਪ-ਤੜਪ ਕੇ ਮੌਤ ਹੋ ਗਈ |
ਇਹ ਹਾਦਸਾ ਸੋਮਵਾਰ ਦੇਰ ਰਾਤੀ ਮਵਾਨਾ ਰੋਡ 'ਤੇ ਕਮਿਸ਼ਨਰੀ ਆਵਾਸ ਚੌਰਾਹੇ 'ਤੇ ਹੋਇਆ | ਸੈਨੀ ਪਿੰਡ ਦੇ ਰਹਿਣ ਵਾਲੇ ਅਸ਼ੋਕ ਘਰ ਜਾਣ ਲਈ ਸੜਕ 'ਤੇ ਖੜ੍ਹੇ ਹੋ ਕੇ ਬੱਸ ਦਾ ਇੰਤਜ਼ਾਰ ਕਰ ਰਿਹਾ ਸੀ | ਇਸ ਦੌਰਾਨ ਉਥੋਂ ਗੁਜ਼ਰ ਰਹੇ ਭਰੇ ਟਰੱਕ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ | ਪਹਿਲੇ ਟਰੱਕ ਦਾ ਅਗਲਾ ਪਹੀਆ ਉਸ ਦੇ ਸਰੀਰ 'ਤੇ ਚੜਿ੍ਹਆ ਅਤੇ ਫਿਰ ਪਿਛਲਾ ਪਹੀਆ ਵੀ ਉਪਰ ਚੜ੍ਹ ਗਿਆ | ਮੌਕੇ 'ਤੇ ਮੌਜੂਦ ਲੋਕਾਂ ਮੁਤਾਬਕ ਇਕ-ਇਕ ਕਰਕੇ ਟਰੱਕ ਦੇ ਦੋ ਪਹੀਏ ਚੜ੍ਹਨ ਨਾਲ ਅਸ਼ੋਕ ਦਾ ਸਰੀਰ ਮੌਕੇ 'ਤੇ ਹੀ ਦੋ ਹਿੱਸਿਆਂ 'ਚ ਵੰਡਿਆ ਗਿਆ | ਲੋਕਾਂ ਦਾ ਕਹਿਣਾ ਹੈ ਕਿ ਜਿਸ ਸਮੇਂ ਟਰੱਕ ਨੇ ਟੱਕਰ ਮਾਰੀ, ਉਨ੍ਹਾਂ ਨੇ ਸ਼ੌਰ ਵੀ ਮਚਾਇਆ ਪਰ ਡਰਾਈਵਰ ਨਹੀਂ ਰੁੱਕਿਆ | ਉਹ ਟਰੱਕ ਲੈ ਕੇ ਫਰਾਰ ਹੋ ਗਿਆ | ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ |
ਗੁਜਰਾਤ ਚੋਣਾਂ : ਭਾਜਪਾ ਨੇ ਉਮੀਦਵਾਰਾਂ ਦੀ ਤੀਸਰੀ ਸੂਚੀ 'ਚੋਂ 15 ਵਿਧਾਇਕਾ ਦੀ ਕੱਟੀ ਟਿਕਟ
NEXT STORY