ਨਵੀਂ ਦਿੱਲੀ- ਹੌਜ਼ ਖਾਸ ਥਾਣਾ ਖੇਤਰ ’ਚ ਸਥਿਤ ਇਕ ਨਾਮੀ ਨਿੱਜੀ ਸਕੂਲ ਦਾ ਕਰਮਚਾਰੀ ਪਿਛਲੇ ਕੁਝ ਦਿਨਾਂ ਤੋਂ ਸਾੜ੍ਹੇ 3 ਸਾਲ ਦੀ ਵਿਦਿਆਰਥਣ ਦਾ ਸਰੀਰਕ ਸ਼ੋਸ਼ਣ ਕਰ ਰਿਹਾ ਸੀ। ਦੋਸ਼ ਹੈ ਕਿ ਸਫ਼ਾਈ ਕਰਮਚਾਰੀ ਟਾਇਲਟ ’ਚ ਘਟਨਾ ਨੂੰ ਅੰਜਾਮ ਦਿੰਦਾ ਸੀ। ਪੁਲਸ ਨੇ ਦੱਸਿਆ ਕਿ ਸ਼ਿਕਾਇਤ ਮਿਲਣ ਤੋਂ ਬਾਅਦ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਮੁਲਜ਼ਮ ਦੀ ਪਛਾਣ ਅਰਜੁਨ ਕੁਮਾਰ (33) ਦੇ ਤੌਰ ’ਤੇ ਕੀਤੀ ਗਈ ਹੈ।
ਬੱਚੀ ਲਗਾਤਾਰ ਆਪਣੀ ਮਾਂ ਨੂੰ ਟਿਫਿਨ ’ਚ ਭੋਜਨ ਘੱਟ ਦੇਣ ਲਈ ਕਹਿੰਦੀ ਸੀ। ਇਸ ਦਾ ਕਾਰਨ ਪੁੱਛਣ ’ਤੇ ਬੱਚੀ ਨੇ ਆਪਣੀ ਮਾਂ ਨੂੰ ਦੱਸਿਆ ਕਿ ਜਿਆਦਾ ਭੋਜਨ ਕਰਨ ’ਤੇ ਪੇਟ ’ਚ ਦਰਦ ਹੋਵੇਗਾ ਅਤੇ ਟਾਇਲਟ ਜਾਣ ’ਤੇ ਕੋਈ ਵੇਖ ਲਵੇਗਾ। ਮਾਂ ਨੇ ਪੁੱਛਿਆ ਕਿ ਕੌਣ ਵੇਖ ਲਵੇਗਾ ਤਾਂ ਬੱਚੀ ਨੇ ਦੱਸਿਆ ਕਿ ਸਕੂਲ ’ਚ ਟਾਇਲਟ ਜਾਣ ’ਤੇ ਸਫਾਈ ਵਾਲੇ ਅੰਕਲ ਵੇਖਦੇ ਹਨ ਅਤੇ ਬੈਡ ਟੱਚ ਕਰਦੇ ਹਨ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੌਜਵਾਨ ਨੂੰ ਅਗਵਾ ਕਰ ਕੀਤਾ ਕੁਕਰਮ, ਅਸ਼ਲੀਲ ਵੀਡੀਓ ਬਣਾ ਕੇ ਮੰਗੇ 50,000 ਰੁਪਏ
NEXT STORY