ਨੈਸ਼ਨਲ ਡੈਸਕ: ਕੇਂਦਰ ਸਰਕਾਰ ਨੇ ਪ੍ਰਧਾਨ ਮੰਤਰੀ ਇੰਟਰਨਸ਼ਿਪ ਯੋਜਨਾ (PM Internship Scheme) ਵਿਚ ਕਾਰਪੋਰੇਟਸ ਦੀ ਹਿੱਸੇਦਾਰੀ ਲਈ ਆਨਬੋਰਡਿੰਗ ਵਿੰਡੋ ਬੰਦ ਕਰ ਦਿੱਤੀ ਹੈ। ਅਧਿਕਾਰਤ ਸੂਤਰਾਂ ਮੁਤਾਬਕ ਹੁਣ ਤਕ 280 ਕੰਪਨੀਆਂ ਨੇ ਇਸ ਯੋਜਨਾ ਵਿਚ ਹਿੱਸਾ ਲਿਆ ਹੈ ਤੇ ਇੰਟਰਨਸ਼ਿਪ ਲਈ 1,27,046 ਮੌਕੇ ਪੈਦਾ ਕੀਤੇ ਹਨ।
ਇਹ ਸਕੀਮ ਕਾਰਪੋਰੇਟਾਂ ਲਈ 3 ਅਕਤੂਬਰ ਨੂੰ ਆਪਣੇ ਇੰਟਰਨਸ਼ਿਪ ਦੇ ਮੌਕਿਆਂ ਨੂੰ ਰਜਿਸਟਰ ਕਰਨ ਲਈ ਖੋਲ੍ਹੀ ਗਈ ਸੀ। ਇਸ ਦੇ ਨਾਲ ਹੀ ਨੌਜਵਾਨਾਂ ਦੀ ਰਜਿਸਟ੍ਰੇਸ਼ਨ ਲਈ ਵਿੰਡੋ 12 ਅਕਤੂਬਰ ਨੂੰ ਖੋਲ੍ਹੀ ਗਈ ਸੀ ਅਤੇ ਇਹ ਨਵੰਬਰ ਦੇ ਸ਼ੁਰੂ ਤੱਕ ਖੁੱਲ੍ਹੀ ਰਹੇਗੀ। ਕਾਰਪੋਰੇਟ ਮਾਮਲਿਆਂ ਦਾ ਮੰਤਰਾਲਾ (ਐੱਮ.ਸੀ.ਏ.) ਇਸ ਯੋਜਨਾ ਦਾ ਸੰਚਾਲਨ ਕਰ ਰਿਹਾ ਹੈ, ਜਿਸ ਨੂੰ ਇਸ ਸਾਲ ਦੇ ਕੇਂਦਰੀ ਬਜਟ ਵਿਚ ਪੇਸ਼ ਕੀਤਾ ਗਿਆ ਸੀ।\
ਇਹ ਖ਼ਬਰ ਵੀ ਪੜ੍ਹੋ - ਕੈਨੇਡਾ ਜਾਣ ਦੀ ਤਿਆਰੀ 'ਚ ਸੀ ਕੁੜੀ, ਫ਼ਿਰ ਜੋ ਹੋਇਆ ਉਹ ਸੋਚਿਆ ਨਾ ਸੀ
ਚੋਟੀ ਦੇ 500 ਕਾਰਪੋਰੇਟਾਂ ਨੂੰ ਇਸ ਸਕੀਮ ਵਿਚ ਹਿੱਸਾ ਲੈਣ ਦੀ ਇਜਾਜ਼ਤ ਦਿੱਤੀ ਗਈ ਹੈ, ਜੋ ਨੌਜਵਾਨਾਂ ਨੂੰ ਉਨ੍ਹਾਂ ਦੇ ਸੀ.ਐੱਸ.ਆਰ. ਖਰਚ (ਪਿਛਲੇ ਤਿੰਨ ਵਿੱਤੀ ਸਾਲਾਂ ਦੀ ਔਸਤ) ਦੇ ਆਧਾਰ 'ਤੇ ਇੰਟਰਨਸ਼ਿਪ ਦੇ ਮੌਕੇ ਪ੍ਰਦਾਨ ਕਰਨਗੇ। PMIS ਦਾ ਮੁੱਖ ਉਦੇਸ਼ ਨੌਜਵਾਨ ਭਾਰਤੀਆਂ ਨੂੰ ਵਿਹਾਰਕ ਉਦਯੋਗ ਦਾ ਤਜ਼ਰਬਾ ਪ੍ਰਦਾਨ ਕਰਨਾ ਅਤੇ ਉਨ੍ਹਾਂ ਦੀ ਰੁਜ਼ਗਾਰ ਯੋਗਤਾ ਨੂੰ ਵਧਾਉਣਾ ਹੈ। PMIS ਵੱਖ-ਵੱਖ ਖੇਤਰਾਂ ਜਿਵੇਂ ਕਿ ਤਕਨਾਲੋਜੀ, ਨਿਰਮਾਣ, ਵਿੱਤ, ਪ੍ਰਚੂਨ, ਸਿਹਤ ਸੰਭਾਲ ਆਦਿ ਵਿਚ ਇੰਟਰਨਸ਼ਿਪ ਦੇ ਮੌਕੇ ਪ੍ਰਦਾਨ ਕਰਦਾ ਹੈ। ਇਹ ਸਕੀਮ ਅਕਾਦਮਿਕ ਸਿੱਖਿਆ ਅਤੇ ਉਦਯੋਗ ਦੀਆਂ ਲੋੜਾਂ ਵਿਚਕਾਰ ਪਾੜੇ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦੀ ਹੈ।
ਕੇਂਦਰ ਸਰਕਾਰ ਵੱਲੋਂ ਦੇਸ਼ ਦੇ ਨੌਜਵਾਨਾਂ ਨੂੰ ਹੁਨਰਮੰਦ ਬਣਾਉਣ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਕੁਝ ਪ੍ਰਮੁੱਖ ਕਾਰਪੋਰੇਟ ਜੋ ਇੰਟਰਨਸ਼ਿਪ ਦੇ ਮੌਕੇ ਪ੍ਰਦਾਨ ਕਰ ਰਹੇ ਹਨ, ਉਨ੍ਹਾਂ ਵਿਚ ਮਹਿੰਦਰਾ ਐਂਡ ਮਹਿੰਦਰਾ, ਟਾਟਾ ਕੰਸਲਟੈਂਸੀ ਸਰਵਿਸਿਜ਼, ਰਿਲਾਇੰਸ ਇੰਡਸਟਰੀਜ਼ ਅਤੇ HDFC ਬੈਂਕ ਸ਼ਾਮਲ ਹਨ। ਤੇਲ ਗੈਸ, ਆਟੋਮੇਟਿਵ, ਬੈਂਕਿੰਗ ਅਤੇ ਵਿੱਤੀ ਸੇਵਾਵਾਂ ਵਿਚ ਇੰਟਰਨਸ਼ਿਪ ਲਈ ਸਭ ਤੋਂ ਵੱਧ ਮੌਕੇ ਹਨ। ਵਰਤਮਾਨ ਵਿਚ, 737 ਜ਼ਿਲ੍ਹਿਆਂ ਵਿਚ ਇੰਟਰਨਸ਼ਿਪ ਦੇ ਮੌਕੇ ਉਪਲਬਧ ਹਨ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਸਕੂਲ 'ਚ ਵੱਡਾ ਹਾਦਸਾ! ਖ਼ਤਰੇ 'ਚ ਪਈ ਕਈ ਵਿਦਿਆਰਥੀਆਂ ਦੀ ਜਾਨ
ਇਸ ਯੋਜਨਾ ਤਹਿਤ ਇੰਟਰਨਸ ਨੂੰ ਹਰ ਮਹੀਨੇ 5 ਹਜ਼ਾਰ ਦਾ ਭੱਤਾ ਅਤੇ 6 ਹਜ਼ਾਰ ਦੀ ਇਕਮੁਸ਼ਤ ਰਾਸ਼ੀ ਮਿਲੇਗੀ। MCA ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਇਸ ਯੋਜਨਾ ਦਾ ਫ਼ਾਇਦਾ ਲੈਣ ਦੇ ਚਾਹਵਾਨ ਉਮੀਦਵਾਰਾਂ ਕੋਲ ਆਧਾਰ ਨੰਬਰ ਹੋਣਾ ਲਾਜ਼ਮੀ ਹੈ। ਸਰਕਾਰ ਨੇ ਇਸ ਪਾਇਲਟ ਪ੍ਰਾਜੈਕਟ ਲਈ 800 ਕਰੋੜ ਰੁਪਏ ਦਾ ਬਜਟ ਰੱਖਿਆ ਹੈ, ਜਿਸ ਦਾ ਟੀਚਾ ਵਿੱਤੀ ਵਰ੍ਹੇ 2025 ਵਿਚ 21 ਤੋਂ 24 ਸਾਲ ਤਕ ਦੇ ਨੌਜਵਾਨਾਂ ਨੂੰ 1.25 ਲੱਖ ਇੰਟਰਨਸ਼ਿਪ ਪ੍ਰਦਾਨ ਕਰਨਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
24 ਅਕਤੂਬਰ ਨੂੰ ਅਚਾਨਕ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਕੂਲ
NEXT STORY